Saturday, March 7, 2026

ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਦੀ ਵਰਚੁਅਲ ਇੰਟਰਨਸ਼ਿਪ ਲਈ ਰਜਿਸਟਰੇਸ਼ਨ ਸ਼ੁਰੂ

ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਇੰਸ ਕਲੱਬ ਵਲੋਂ ਵਿਦਿਆਰਥੀਆਂ ਨੂੰ ਵਰਚੁਅਲ ਇੰਟਰਨਸ਼ਿਪ ਪ੍ਰਦਾਨ ਕੀਤੀ ਜਾਵੇਗੀ ਜਿਸ ਲਈ ਰਜਿਸਟਰੇਸ਼ਨ 3 ਜੁਲਾਈ ਤੋਂ ਆਰੰਭ  ਹੈ।ਇਸ ਆਨਲਾਈਨ ਇੰਟਰਨਸ਼ਿਪ ਲਈ ਵਿਦਿਆਰਥੀਆਂ ਵਿੱਚ ਬਹੁਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
                 ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਡਾ ਹਰਦੀਪ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਦੀ ਦੂਰ ਦ੍ਰਿਸ਼ਟੀ ਸੋਚ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ।ਭਾਵੇਂ ਇਹ ਇੰਟਰਨਸ਼ਿਪ ਮੌਜੂਦਾ ਮਹਾਂਮਾਰੀ ਵਿੱਚ ਚੁਣੌਤੀ ਵਾਲਾ ਕਾਰਜ ਹੈ ਪਰ ਫਿਰ ਵੀ ਸਾਂਇੰਸ ਕਲੱਬ ਵੱਲੋਂ ਇਸ ਲਈ ਪੂਰੀ ਮਿਹਨਤ ਕੀਤੀ ਜਾ ਰਹੀ ਹੈ।ਯੂਨੀਵਰਸਿਟੀ ਸਾਇੰਸ ਕਲੱਬ, ਸਾਇੰਰੋਕਸ ਨੇ ਬੇਸਿਕ ਅਤੇ ਅਪਲਾਈਡ ਸਾਇੰਸ ਦੇ ਖੇਤਰਾਂ ਵਿਚ ਅੰਡਰ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ “ਮੈਂਟਰ-ਮੈਨਟੀ ਪ੍ਰੋਗਰਾਮ” ਨਾਮੀ ਇਕ ਵਰਚੁਅਲ ਇੰਟਰਨਸ਼ਿਪ ਕਰਵਾਉਣ ਦੀ ਪਹਿਲ ਕੀਤੀ ਹੈ।
                   ਮੈਂਟਰ-ਮੈਨਟੀ ਪ੍ਰੋਗਰਾਮ ਦੇ ਉਦੇਸ਼ ਤੋਂ ਜਾਣੂ ਕਰਵਾਉਦਿਆ ਉਨ੍ਹਾਂ ਕਿਹਾ ਵਿਦਿਆਰਥੀਆਂ ਦੀ ਅੰਦਰਲੀ ਪ੍ਰਤਿਭਾ ਨੂੰ ਹੋਰ ਉਭਾਰਨ ਅਤੇ ਨਿਖਾਰਨ ਲਈ ਖੋਜ ਖੇਤਰਾਂ ਵਿਚ ਕੰਮ ਕਰਨ ਵਾਲੇ ਵਿਸ਼ਾ ਮਾਹਰਾਂ ਦੇ ਨਾਲ ਮਿਲਾਇਆ ਜਾਵੇਗਾ। ਉਨ੍ਹਾਂ ਨਾਲ ਸਲਾਹ-ਮਸ਼ਵਰਾ ਕਰਕੇ ਵਿਦਿਆਰਥੀਆਂ ਦੇ ਹੁਨਰ ਵਧਾਉਣ ਦੇ ਉਪਰਾਲੇ ਵੀ ਕੀਤੇ ਜਾਣਗੇ। ਇਸ ਵਿਚ ਭਾਰਤ ਅਤੇ ਵਿਦੇਸ਼ਾਂ ਵਿਚ ਵੱਖ-ਵੱਖ ਸੰਸਥਾਵਾਂ ਦੇ ਫੈਕਲਟੀ ਮੈਂਬਰ, ਪੋਸਟ-ਡਾਕਟ੍ਰਲ ਅਤੇ ਪੀਐਚਡੀ ਵਿਦਿਆਰਥੀ ਸ਼ਾਮਲ ਹੋਣਗੇ।ਐਲ.ਆਈ.ਟੀ, ਆਈ.ਆਈ.ਐਸ.ਆਈ.ਆਰ, ਸੀ.ਐਸ.ਆਈ.ਆਰ, ਹੋਰ ਰਾਜ ਦੀਆਂ ਯੂਨੀਵਰਸਿਟੀਆਂ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਦੇ ਕੁਲ 25 ਸਲਾਹਕਾਰਾਂ ਨੇ ਇਸ ਪ੍ਰੋਗਰਾਮ ਲਈ ਰਜਿਸਟਰ ਕੀਤਾ ਹੈ। ਸਾਇੰਸ ਦੀਆਂ ਵੱਖ ਵੱਖ ਸ਼ਾਖਾਵਾਂ ਜਿਵੇਂ ਵਿਗਿਆਨ ਸੰਚਾਰ, ਰਸਾਇਣ, ਭੌਤਿਕ ਵਿਗਿਆਨ, ਜੀਵ ਵਿਗਿਆਨ, ਗਣਿਤ ਅਤੇ ਕੰਪਿਊਟਰ ਦੇ ਕਈ ਵਰਚੁਅਲ ਇੰਟਰਨਸ਼ਿਪ ਪ੍ਰੋਜੈਕਟਾਂ ਦੀ ਮਿਆਦ ਇੱਕ ਮਹੀਨੇ ਦੀ ਹੋਵੇਗੀ ਜਿਸ ਵਿੱਚ ਉਨ੍ਹਾਂ ਨੂੰ ਅਸਾਈਨਮੈਂਟ, ਵਰਚੁਅਲ ਲੈਬ ਟੂਰ, ਲੈਕਚਰ, ਅਤੇ ਛੋਟੇ ਪ੍ਰੋਜੈਕਟ ਦਿੱਤੇ ਜਾਣਗੇ।
             ਪ੍ਰੋਗਰਾਮ ਦੇ ਕਨਵੀਨਰ ਅਤੇ ਇੰਚਾਰਜ ਡਾ. ਬਿੰਦੀਆ ਅਰੋੜਾ ਨੇ ਦੱਸਿਆ ਰਜਿਸਟ੍ਰੇਸ਼ਨ 3 ਜੁਲਾਈ ਤੋਂ ਸ਼ੁਰੂ ਹੋਵੇਗੀ।ਹਰੇਕ ਵਿਦਿਆਰਥੀਆਂ ਨੂੰ ਪ੍ਰੋਜੈਕਟਾਂ ਲਈ ਰਜਿਸਟਰ ਕਰਨਾ ਲਾਸ਼ਮੀ ਹੈ।ਵਿਦਿਆਰਥੀਆਂ ਦੀ ਚੋਣ ਉਹਨਾਂ ਦੇ ਅਕਾਦਮਿਕ ਪ੍ਰੋਫਾਈਲ ਦੇ ਅਧਾਰ ‘ਤੇ ਕੀਤੀ ਜਾਏਗੀ।ਚੁਣੇ ਗਏ ਉਮੀਦਵਾਰਾਂ ਦਾ ਨਤੀਜਾ ਸਾਇੰਸਰੌਕਸ ਦੀ ਵੈਬਸਾਈਟ `ਤੇ ਐਲਾਨਿਆ ਜਾਵੇਗਾ।ਬਿਨੈ ਕਰਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੈ ਅਤੇ ਚੁਣੇ ਵਿਦਿਆਰਥੀ ਬਿਨੈ ਕਰਨ ਦੀ ਪ੍ਰਕਿਰਿਆ ਦੌਰਾਨ ਆਪਣੀ ਪਸੰਦ ਦੇ ਪ੍ਰੋਜੈਕਟ `ਤੇ ਕੰਮ ਕਰਨਗੇ।ਇਹ ਪ੍ਰੋਗਰਾਮ ਵਿਸ਼ੇਸ਼ ਤੌਰ `ਤੇ ਉਨ੍ਹਾਂ ਵਿਦਿਆਰਥੀਆਂ ਲਈ ਹੈ ਜਿਨ੍ਹਾਂ ਨੇ ਸਾਇੰਰੋਕਸ ਦੀ ਮੁਫਤ ਲਾਕਡਾਉਨ ਮੈਂਬਰਸ਼ਿਪ ਪ੍ਰਾਪਤ ਕੀਤੀ ਹੈ। ਕੈਮੀਕਲ ਸੁਸਾਇਟੀ, ਜੀ.ਐਨ.ਡੀ.ਯੂ ਅਤੇ ਸਟੇਲਰ ਬ੍ਰਹਿਮੰਡ, ਡੀ,ਯੂ ਦੇ ਸਹਿਯੋਗ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਪ੍ਰੋਗਰਾਮ ਦਾ ਸੰਚਾਲਨ ਯਤਿਨ ਬਤਰਾ ਅਤੇ ਸਿਮਰਪ੍ਰੀਤ ਕੌਰ ਵੱਲੋਂ ਡਾ. ਬਿੰਦੀਆ ਅਰੋੜਾ, ਡਾ. ਵੀਨਸ ਸਿੰਘ ਮਿਠੂ ਅਤੇ ਡੀਨ ਵਿਦਿਆਰਥੀ ਭਲਾਈ ਡਾ. ਹਰਦੀਪ ਸਿੰਘ ਦੀ ਯੋਗ ਸੇਧ ਹੇਠ ਕਰਵਾਇਆ ਜਾ ਰਿਹਾ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …