Sunday, February 22, 2026

ਸ਼ੁਕਰਵਾਰ ਨੂੰ ਆਈ 429 ਲੋਕਾਂ ਦੀ ਮੈਡੀਕਲ ਰਿਪੋਰਟ, 29 ਪਾਜੀਟਿਵ ਅਤੇ 4 ਬਾਹਰੀ ਜਿਲ੍ਹੇ ਤੇ ਸੂਬੇ ਤੋਂ

ਕੁੱਲ ਕਰੋਨਾ ਪਾਜੀਟਿਵ526, 341 ਨੇ ਕੀਤਾ ਕਰੋਨਾ ਰਿਕਵਰ, ਐਕਟਿਵ ਕੇਸ 172

ਪਠਾਨਕੋਟ, 7 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਸੁਕਰਵਾਰ ਨੂੰ 429 ਲੋਕਾਂ ਦੀ ਸੈਂਪਲਿੰਗ ਦਾ ਨਤੀਜਾ ਪ੍ਰਾਪਤ ਹੋਇਆ ਜਿਸ ਵਿੱਚੋਂ 29 ਲੋਕ ਕਰੋਨਾ ਪਾਜੀਟਿਵ ਪਾਏ ਗਏ ਅਤੇ ਚਾਰ ਲੋਕ ਹੋਰ ਕਰੋਨਾ ਪਾਜੀਟਿਵ ਪਾਏ ਗਏ ਜਿਨ੍ਹਾਂ ਵਿੱਚੋਂ 2 ਲੋਕ ਕਾਂਗੜਾ ਅਤੇ 2 ਲੋਕ ਗੁਰਦਾਸਪੁਰ ਜਿਲ੍ਹੇ ਨਾਲ ਸਬੰਧਤ ਸਨ। ਇਹ ਪ੍ਰਗਟਾਵਾ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।ਇਸ ਤੋਂ ਇਲਾਵਾ ਅੱਜ ਸਰਕਾਰ ਦੀ ਡਿਸਚਾਰਜ ਪਾਲਿਸੀ ਦੇ ਅਧਾਰ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਰੋਨਾ ਲੱਛਣ ਨਾ ਹੋਣ ਤੇ 18 ਲੋਕਾਂ ਨੂੰ ਆਪਣੇ ਆਪਣੇ ਘਰ੍ਹਾਂ ਨੂੰ ਭੇਜਿਆ ਗਿਆ।
            ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਲੋਕਾਂ ਨੂੰ ਲਗਾਤਾਰ ਮਿਸ਼ਨ ਫਤਿਹ ਅਧੀਨ ਜਾਗਰੁਕ ਕੀਤਾ ਜਾ ਰਿਹਾ ਹੈ ਕਿ ਮਾਸਕ ਪਾਓ, ਬਾਰ ਬਾਰ ਹੱਥਾਂ ਨੂੰ ਧੋਵੋ ਅਤੇ ਸਮਾਜਿੱਕ ਦੂਰੀ ਬਣਾ ਕੇ ਰੱਖੋ।ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਸੋਸ਼ਲ ਡਿਸਟੈਂਸ ਬਣਾ ਕੇ ਰੱਖੀਏ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਬਾਕੀ ਹਦਾਇਤਾਂ ਦੀ ਵੀ ਪਾਲਣਾ ਕਰੀਏ।
             ਉਨ੍ਹਾਂ ਦੱਸਿਆ ਕਿ ਹੁਣ ਜਿਲ੍ਹਾ ਪਠਾਨਕੋਟ ਵਿੱਚ ਸੁਕਰਵਾਰ ਨੂੰ ਕੂਲ 526 ਕੇਸ ਕਰੋਨਾ ਪਾਜੀਟਿਵ ਦੇ ਹਨ ਜਿਨ੍ਹਾਂ ਵਿੱਚੋਂ 341 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ। ਉਨ੍ਹਾ ਦੱਸਿਆ ਕਿ ਇਸ ਸਮੇਂ ਜਿਲ੍ਹਾ ਪਠਾਨਕੋਟ ਵਿੱਚ 172 ਕੇਸ ਕਰੋਨਾ ਪਾਜੀਟਿਵ ਦੇ ਐਕਟਿਵ ਹਨ ਅਤੇ ਹੁਣ ਤੱਕ 13 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।
           ਉਨ੍ਹਾਂ ਦੱਸਿਆ ਕਿ ਅੱਜ ਜਿਨ੍ਹਾਂ 29 ਲੋਕਾਂ ਦੀ ਕਰੋਨਾ ਪਾਜੀਟਿਵ ਰਿਪੋਰਟ ਆਈ ਹੈ ਉਨ੍ਹਾਂ ਵਿੱਚੋਂ 1 ਪਿੰਡ ਉਦੀਪੁਰ, 1 ਪਿੰਡ ਭਖਾਰੀ, 1 ਦਤਿਆਲ, 1 ਮਸਤਪੁਰ, 1 ਨਰੋਟ ਜੈਮਲ ਸਿੰਘ, 1 ਨਡੋਲੀ, 1 ਮੁਹੱਲਾ ਘਰਥੋਲੀ, 5 ਪ੍ਰੀਤ ਨਗਰ, 4 ਹਰਿਆਲ, 2 ਮੁਹੱਲਾ ਰਾਮਪੁਰ,1 ਵਿਸਵਕਰਮਾ ਨਗਰ ਲਮੀਣੀ,1 ਸ਼ਿਵ ਨਗਰ,1 ਪਿੰਡ ਅਖਵਾਨਾ,2 ਚਾਰ ਮਰਲਾ ਕਵਾਟਰ, 2 ਆਰਮੀ ਹਸਪਤਾਲ, 2 ਟਰੂ ਨੈਟ ਰਾਹੀਂ ਅਤੇ 2 ਲਾਲ ਪੈਥ ਲੈਬ ਵੱਲੋਂ ਕਰੋਨਾ ਪਾਜੀਟਿਵ ਲੋਕਾਂ ਦੀ ਰਿਪੋਰਟ ਦਿੱਤੀ ਗਈ ਹੈ।
            ਜਿਕਰਯੋਗ ਹੈ ਕਿ ਇਸ ਤੋਂ ਇਲਾਵਾ ਚਾਰ ਲੋਕਾਂ ਦੀ ਹੋਰ ਕਰੋਨਾ ਪਾਜੀਟਿਵ ਰਿਪੋਰਟ ਆਈ ਹੈ ਜਿਸ ਵਿੱਚੋਂ 2 ਲੋਕ ਕਾਂਗੜਾ ਅਤੇ 2 ਲੋਕ ਜਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਹਨ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …