ਬਲਾਕ ਪਠਾਨਕੋਟ ਨਾਲ ਸੰਬੰਧਤ ਖੇਤੀ ਸਮੱਗਰੀ ਵਿਕ੍ਰੇਤਾਵਾਂ ਦੀ ਆਨਲਾਈਨ ਮੀਟਿੰਗ ਕੀਤੀ
ਪਠਾਨਕੋਟ, 7 ਅਗਸਤ (ਪੰਜਾਬ ਪੋਸਟ ਬਿਊਰੋ) – ਕੋਵਿਡ 19 ਦੇ ਚੱਲਦਿਆਂ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਿਸਾਨਾਂ ਨਾਲ
ਖੇਤੀ ਸਮੱਗਰੀ ਵਿਕ੍ਰੇਤਾਵਾਂ ਦੀ ਆਨਲਾਈਨ ਮੀਟਿੰਗ ਜ਼ੂਮ ਐਪ ਦੀ ਮਦਦ ਨਾਲ ਕੀਤੀ ਗਈ, ਜਿਸ ਵਿੱਚ ਬਲਾਕ ਪਠਾਨਕੋਟ ਨਾਲ ਸੰਬੰਧਤ ਖੇਤੀ ਸਮੱਗਰੀ ਵਿਕ੍ਰੇਤਾ ਸ਼ਾਮਿਲ ਹੋਏ।ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਇਸ ਮੀਟਿੰਗ ਦੀ ਪ੍ਰਧਾਨਗੀ ਕੀਤੀ।ਮੀਟਿਗ ਵਿੱਚ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ ਨੇ ਖੇਤੀ ਸਮੱਗਰੀ ਵਿਕ੍ਰੇਤਾਵਾਂ ਨੂੰ ਕਾਰੋਬਾਰ ਨਾਲ ਸੰਬੰਧਤ ਰਿਕਾਰਡ ਮੇਨਟੇਨ ਕਰਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਡਾ. ਹਰਤਰਨਪਾਲ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਡਿਜ਼ੀਟਲ ਇੰਡੀਆ ਪ੍ਰੋਗਰਾਮ ਤਹਿਤ ਖਾਦਾਂ ਦੀ ਡੀ.ਬੀ.ਟੀ ਰਾਹੀਂ ਵਿਕਰੀ ਨੂੰ ਡਿਜ਼ੀਟਲ ਟਰਾਂਜੈਕਸ਼ਨ ਅਧੀਨ ਲਿਆਉਣ ਲਈ ਸਮੂਹ ਪ੍ਰਚੂਨ ਖਾਦ ਵਿਕ੍ਰੇਤਾਵਾਂ ਵਲੋਂ ਕੀਤੀ ਜਾ ਰਹੀ ਵਿਕਰੀ ਲਈ ਕੈਸ਼ਲੈਸ/ਡਿਜ਼ੀਟਲ ਅਦਾਇਗੀ ਸਿਸਟਮ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਸ ਕਾਰਨ ਸਮੂਹ ਪ੍ਰਚੂਣ ਖਾਦ ਵਿਕ੍ਰੇਤਾ ਆਪਣੀ ਦੁਕਾਨ ‘ਤੇ ਕਿਸਾਨਾਂ ਪਾਸੋਂ ਡਿਜ਼ੀਟਲ ਪੇਮੈਂਟ ਪ੍ਰਾਪਤ ਕਰਨਗੇ। ਉਨਾਂ ਦੱਸਿਆ ਕਿ ਸਮੂਹ ਖਾਦ ਪ੍ਰਚੂਨ ਡੀਲਰ ਆਪਣੇ ਵਿਕਰੀ ਕੇਂਦਰ ‘ਤੇ UPI QR Code ਦੀ ਸੁਵਿਧਾ ਮੁਹੱਈਆ ਕਰਵਾਉਣਗੇ।ਉਨਾਂ ਕਿਹਾ ਕਿ UPI QR Code ਕਿਸੇ ਵੀ ਬੈਂਕ ਜਾਂ
Gpay, Paytm, Phonepay, Amazone Pay ਤੋਂ ਪ੍ਰਾਪਤ ਕਰ ਸਕਦੇ ਹਨ। ਹਰੇਕ ਖਾਦ ਵਿਕ੍ਰੇਤਾ ਇਹ UPI QR Code ਆਪਣੀ ਦੁਕਾਨ ‘ਤੇ ਚਿਪਕਾ ਕੇ ਰੱਖੇਗਾ। ਉਨਾਂ ਕਿਹਾ ਕਿ ਇਸੇ ਤਰਾਂ ਕਿਸਾਨਾਂ ਨੂੰ ਭੀਮ ਐਪ ਜਾਂ ਕਿਸੇ ਵੀ ਬੈਂਕ ਦੀ ਯੂ.ਪੀ.ਆਈ ਐਪ ਜਾਂ Gpay, Paytm, Phonepay, Amazone Pay
ਐਪ, ਪਲੇਅ ਸਟੋਰ ਤੋਂ ਡਾਉਨਲੋਡ ਕਰਨੀ ਲਾਜ਼ਮੀ ਹਵੇਗੀ।ਉਨਾਂ ਕਿਹਾ ਕਿ ਇਸ ਨਾਲ ਖਾਦ ਵਿਕਰੀ ਮੁਕੰਮਲ ਤੌਰ ‘ਤੇ ਆਧਾਰ ਕਾਰਡ ਆਧਾਰਤ ਹੋ ਜਾਵੇਗੀ।
ਡਾ. ਅਮਰੀਕ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਵਾਜ਼ਬ ਰੇਟਾਂ ਤੇ ਮੁਹੱਈਆ ਕਰਵਾਉਣੀ ਮੁਢਲਾ ਫਰਜ਼ ਹੈ ਜਿਸ ਵਿੱਚ ਸਮੂਹ ਖੇਤੀ ਸਮੱਗਰੀ ਵਿਕ੍ਰੇਤਾਵਾਂ ਨੂੰ ਸਹਿਯੋਗ ਕਰਨਾ ਚਾਹੀਦਾ।
ਡਾ. ਮਨਦੀਪ ਕੌਰ ਨੇ ਬੀਜ਼ ਅਤੇ ਖਾਦ ਬਾਰੇ ਕਾਨੂਨੀ ਨੁਕਤੇ ਸਾਂਝੇ ਕਰਦਿਆ ਕਿਹਾ ਕਿ ਖਾਦਾਂ, ਕੀਟਨਾਸ਼ਕਾਂ ਅਤੇ ਬੀਜ਼ਾਂ ਦੀ ਵਿਕਰੀ ਸੰਬੰਧੀ ਸੇਲ ਸਟਾਕ ਰਿਪੋਰਟ ਮਹੀਨੇ ਦੇ ਆਖਰੀ ਹਫਤੇ ਭੇਜਣ ਨੂੰ ਯਕੀਨੀ ਬਣਾਇਆ ਜਾਵੇ।
Punjab Post Daily Online Newspaper & Print Media