ਜਿਲ੍ਹਾ ਪਠਾਨਕੋਟ ‘ਚ ਕੁੱਲ ਕਰੋਨਾ ਪਾਜ਼ਟਿਵ 927, ਕਰੋਨਾ ਰਿਕਵਰ 672 ਤੇ ਐਕਟਿਵ ਕੇਸ 237
ਪਠਾਨਕੋਟ, 23 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਐਤਵਾਰ ਨੂੰ 48 ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਅਤੇ ਐਤਵਾਰ ਨੂੰ
ਸਰਕਾਰ ਦੀ ਡਿਸਚਾਰਜ਼ ਪਾਲਿਸੀ ਦੇ ਅਧਾਰ ‘ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਰੋਨਾ ਲੱਛਣ ਨਾ ਹੋਣ ਤੇ 21 ਲੋਕਾਂ ਨੂੰ ਆਪਣੇ ਆਪਣੇ ਘਰ੍ਹਾਂ ਨੂੰ ਭੇਜਿਆ ਗਿਆ।ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਲੋਕਾਂ ਨੂੰ ਮਾਸਕ ਪਾਉਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਵਾਰ ਵਾਰ ਹੱਥਾਂ ਨੂੰ ਧੋਣ ਜਾ ਸੈਨੀਟਾਈਜ ਕਰਨ ਲਈ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।ਸਾਡਾ ਫਰਜ਼ ਹੈ ਕਿ ਮਿਸ਼ਨ ਫਤਿਹ ਦੀਆਂ ਹਦਾਇਤਾਂ ਦੀ ਪਾਲਣਾ ਅਤੇ ਦੂਸਰੇ ਲੋਕਾਂ ਨੂੰ ਵੀ ਜਾਗਰੂਕ ਕਰੀਏ।
ਉਨ੍ਹਾਂ ਦੱਸਿਆ ਕਿ ਹੁਣ ਜਿਲ੍ਹਾ ਪਠਾਨਕੋਟ ਵਿੱਚ ਐਤਵਾਰ ਨੂੰ ਕੁੱਲ 927 ਕੇਸ ਕਰੋਨਾ ਪਾਜ਼ਟਿਵ ਹਨ, ਜਿਨ੍ਹਾਂ ਵਿੱਚੋਂ 672 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ਼ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ। ਉਨ੍ਹਾ ਦੱਸਿਆ ਕਿ ਇਸ ਸਮੇਂ ਜਿਲ੍ਹਾ ਪਠਾਨਕੋਟ ਵਿੱਚ 237 ਕੇਸ ਕਰੋਨਾ ਪਾਜ਼ਟਿਵ ਐਕਟਿਵ ਹਨ ਅਤੇ ਹੁਣ ਤੱਕ 18 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਜਿਲ੍ਹਾ 48 ਲੋਕਾਂ ਦੇ ਕਰੋਨਾ ਪਾਜੀਟਿਵ ਰਿਪੋਰਟ ਆਈ ਹੈ ਉਨ੍ਹਾਂ ਵਿੱਚੋਂ 1 ਲਾਹੜੀ ਬ੍ਰਾਹਮਣਾ, 1 ਪਿੰਡ ਭਵਾਨੀ, 3 ਸਰੀਫ ਚੱਕ, 2 ਕੀੜੀ ਖੁਰਦ, 1 ਮੁਹੱਲਾ ਰਾਮ ਨਗਰ, 1 ਮਾਮੂਨ ਕੈਂਟ, 2 ਇੰਦਰਾ ਕਲੋਨੀ, 1 ਪਿੰਡ ਫਤਿਹਗੜ੍ਹ, 2 ਢਾਂਗੂ ਰੋਡ, 1 ਜਗਤਪੁਰ, 1 ਪਿੰਡ ਚੋਹਾਨਾ, 4 ਸੋਮਾ ਕੰਪਨੀ, 3 ਘਰਥੋਲੀ ਮੁਹੱਲਾ, 2 ਮਾਧੋਪੁਰ, 2 ਅਬਰੋਲ ਨਗਰ, 2 ਮਹਾਵੀਰ ਕਲੋਨੀ, 2 ਮਿਸ਼ਨ ਰੋਡ, 16 ਐਂਟੀਜਨ ਅਤੇ ਇੱਕ ਟਰੂ ਨੈਟ ਨਾਲ ਪੋਜ਼ਟਿਵ ਆਇਆ ਹੈ।
Punjab Post Daily Online Newspaper & Print Media