Sunday, October 11, 2026

ਭਾਜਪਾ ਦੀ ਮਹਾਰਸ਼ਟਰ ‘ਚ ਸ਼ਾਨਦਾਰ ਜਿੱਤ

 ਸ਼ਿਵ ਸੈਨਾ ਨਾਲ ਮਿਲ ਕੇ ਬਣਾਏਗੀ ਸਰਕਾਰ?

PPN19101401
ਅੰਮ੍ਰਿਤਸਰ, 19 ਅਕਤੂਬਰ (ਬਿਊਰੋ) – ਸੰਸਦੀ ਚੋਣਾਂ ਵਿੱਚ ਸਪੱਸ਼ਟ ਬਹੁਮਤ ਪ੍ਰਾਪਤ ਕਰਕੇ ਕੇਂਦਰ ਵਿੱਚ ਸਰਕਾਰ ਬਨਾਉਣ ਵਾਲੀ ਭਾਜਪਾ ਮਹਾਰਾਸ਼ਟਰਾ ਤੇ ਹਰਿਆਣਾ ਦੀਆਂ ਅਸੰਬਲੀ ਚੋਣਾਂ ‘ਚ ਇੱਕ ਵਾਰ ਫੇਰ ਬੇਮਿਸਾਲ ਸਫਲਤਾ ਹਾਸਲ ਕੀਤੀ ਹੈ।
ਭਾਜਪਾ ਨੇ ਹੁਣ ਤੱਕ ਮਹਰਾਸ਼ਟਰਾ ਵਿੱਚ ਕੁੱਲ 122 ਸੀਟਾਂ ‘ਤੇ ਲੀਡ ਬਣਾਈ ਹੋਈ ਹੈ ਅਤੇ ਇਸ ਵਿਚੋਂ 119 ਸੀਟਾਂ ਜਿੱਤ ਲਈਆਂ ਹਨ, ਜਦਕਿ ਅਲੱਗ ਹੋ ਕੇ ਚੋਣਾਂ ਲੜਨ ਵਾਲੀ ਉਸ ਦੀ ਭਾਈਵਾਲ ਸ਼ਿਵ ਸੈਨਾ ਪਾਰਟੀ (ਊਧਵ ਠਾਕਰੇ) ਨੇ 63 ਸੀਟਾਂ ਦੀ ਲੀਡ ਬਣਾ ਲਈ ਹੈ, ਜਿਸ ਵਿਚੋਂ ਉਹ 62 ਸੀਟਾਂ ਜਿੱਤ ਚੁੱਕੀ ਹੈ। ਇਸ ਵਾਰ ਕਾਂਗਰਸ ਦੀ ਹਾਲਤ ਬਹੁਤ ਪਤਲੀ ਰਹੀ ਹੈ, ਜਿਸ ਨੂੰ ਇੰਨਾਂ 2009 ਵਿੱਚ 82 ਦੇ ਮੁਕਾਬਲੇ 42 ਸੀਟਾਂ ਤੇ ਸਬਰ ਕਰਨਾ ਪਿਆ ਹੈ।ੇ ਸ਼ਰਦ ਪਵਾਰ ਦੀ ਐ.ਸੀ.ਪੀ ਨੂਮ 2009 ‘ਚ ਮਿਲੀਆਂ 62 ਸੀਟਾਂ ਦੇ ਮੁਕਾਬਲੇ 41 ਸੀਟਾਂ ਪ੍ਰਾਪਤ ਹੋਈਆਂ ਹਨ।
ਸੂਤਰਾਂ ਤੋਂ ਮਿਲੀਆਂ ਖਬਰਾਂ ਅਨੁਸਾਰ ਭਾਜਪਾ ਅਤੇ ਸ਼ਿਵ ਸੈਨਾ ਵਲੋਂ ਮਹਾਰਾਸ਼ਟਰਾ ਵਿੱਚ ਸਰਕਾਰ ਬਨਾਉਣ ਲਈ ਸਰਗਰਮੀਆਂ ਤੇਜ ਕਰ ਦਿੱਤਿਆਂ ਗਈਆਂ ਹਨ ਅਤੇ ਦੋਨਾਂ ਪਾਰਟੀਆਂ ਦੇ ਆਗੂਆਂ ਦਰਮਿਆਨ ਮੀਟਿੰਗਾਂ ਦਾ ਸਿਲਸਿਲਾ ਅਰੰਭ ਹੋ ਚੁੱਕਾ ਹੈ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply