Sunday, December 22, 2024

ਰਿਸ਼ਤੇ

ਲਗਦਾ ਰਿਸ਼ਤੇ ਮੁੱਕ ਚੱਲੇ ਨੇ।
ਰੁੱਖਾਂ ਵਾਂਗੂੰ ਸੁੱਕ ਚੱਲੇ ਨੇ।
ਹੈਂਕੜਬਾਜ਼ੀ ਕਰਦੇ ਲੋਕੀਂ
ਰੱਬ ਦਾ ਨਾਮ ਭੁਲ ਚੱਲੇ ਨੇ।
ਸ਼ੋਸ਼ਣ ਵਾਲੇ ਚੂਹੇ ਚਾਦਰ
ਮਿਹਨਤਕਸ਼ ਦੀ ਟੁੱਕ ਚੱਲੇ ਨੇ।
ਅਰਮਾਨਾਂ ਦੀ ਵੇਖੋ ਅਰਥੀ
ਫਰਜ਼ ਕਿਸੇ ਦੇ ਚੁੱਕ ਚੱਲੇ ਨੇ।
ਇੰਜਣ ਡੱਬੇ ਮੋਹ ਕੇ ਲੈ ਗਏ
ਛੁੱਕ ਛੁੱਕ ਕਰਦੇ ਜਦ ਚੱਲੇ ਨੇ।
ਤਕੜੇ ਨੂੰ ਸੀ ਲੱਗੇ ਠੋਕਣ
ਮਾੜੇ ਉਸ ਤੋਂ ਠੁੱਕ ਚੱਲੇ ਨੇ।
ਜਿਹਨਾਂ ਨੂੰ ਸੀ ਜ਼ਖਮ ਦਿਖਾਏ
ਲੂਣ ਉਹੀ ਹੁਣ ਭੁੱਕ ਚੱਲੇ ਨੇ।
ਉਸਨੇ ਤੱਕ ਕੇ ਤਰਸ ਨਾ ਕੀਤਾ
ਹੰਝੂ ਮੇਰੇ ਮੁੱਕ ਚੱਲੇ ਨੇ।15092020

ਹਰਦੀਪ ਬਿਰਦੀ
ਮੋ – 90416 00900

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …