ਜਿਲ੍ਹਾ ਪਠਾਨਕੋਟ ‘ਚ ਤਿੰਨ ਹੋਰ ਖੇਤਰਾਂ ਨੂੰ ਬਣਾਇਆ ਮਾਈਕਰੋ ਕੰਨਟੇਨਮੈਂਟ ਜੋਨ
ਪਠਾਨਕੋਟ, 24 ਸਤੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਵੀਰਵਾਰ ਨੂੰ 151 ਲੋਕਾਂ ਦੀ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ। ਜਦਕਿ
ਡਿਸਚਾਰਜ ਪਾਲਿਸੀ ਅਧੀਨ ਅੱਜ 43 ਲੋਕਾਂ ਨੂੰ ਨਿਰਧਾਰਤ ਸਮਾਂ ਪੂਰਾ ਕਰਨ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਰੋਨਾ ਲੱਛਣ ਨਾ ਹੋਣ ‘ਤੇ ਘਰ੍ਹਾਂ ਲਈ ਰਵਾਨਾ ਕੀਤਾ ਗਿਆ।ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਪਠਾਨਕੋਟ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਵੀਰਵਾਰ ਨੂੰ ਜਿਲ੍ਹਾ ਪਠਾਨਕੋਟ ਵਿੱਚ ਤਿੰਨ ਹੋਰ ਖੇਤਰਾਂ ਨੂੰ ਮਾਈਕਰੋ ਕੰਨਟੇਨਮੈਂਟ ਜੋਨ ਬਣਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਹੁਣ ਜਿਲ੍ਹਾ ਪਠਾਨਕੋਟ ਵਿੱਚ ਕੂੱਲ 3213 ਕੇਸ ਕਰੋਨਾ ਪਾਜੀਟਿਵ ਦੇ ਹਨ।ਜਿਨ੍ਹਾਂ ਵਿੱਚੋਂ 2120 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ।ਉਨ੍ਹਾ ਦੱਸਿਆ ਕਿ ਇਸ ਸਮੇਂ ਜਿਲ੍ਹਾ ਪਠਾਨਕੋਟ ਵਿੱਚ 1034 ਕੇਸ ਕਰੋਨਾ ਪਾਜ਼ਟਿਵ ਐਕਟਿਵ ਹਨ ਅਤੇ ਹੁਣ ਤੱਕ 59 ਲੋਕਾਂ ਦੀ ਕਰੋਨਾ ਪਾਜ਼ਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਨਜਦੀਕ ਚਰਚ ਮਿਸ਼ਨ ਰੋਡ ਪਠਾਨਕੋਟ, ਤਾਰਾਗੜ੍ਹ ਅਤੇ ਪਿੰਡ ਦੁਨੇਰਾ ਨੂੰ ਮਾਈਕਰੋ ਕੰਨਟੇਨਮੈਂਟ ਜੋਨ ਬਣਾਇਆ ਗਿਆ ਹੈ।
ਉਨਾਂ ਸਾਰੇ ਜਿਲ੍ਹਾ ਨਿਵਾਸੀਆਂ ਅੱਗੇ ਅਪੀਲ ਹੈ ਕਿ ਹਦਾਇਤਾਂ ਦੀ ਪਾਲਣਾ ਕਰੋ, ਮਾਸਕ ਪਾਓ, ਸਮਾਜਿਕ ਦੂਰੀ ਬਣਾ ਕੇ ਰੱਖੋ, ਵਾਰ ਵਾਰ ਹੱਥਾਂ ਨੂੰ ਧੋਵੋ, ਬਹੁਤ ਜਰੂਰੀ ਹੋਵੇ ਤੱਦ ਹੀ ਘਰ ਤੋਂ ਬਾਹਰ ਨਿਕਲੋ।ਉਨ੍ਹਾਂ ਕਿਹਾ ਕਿ ਆਓ ਸਾਰੇ ਮਿਲ ਕੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਕਰੀਏ ਅਤੇ ਜਿਲ੍ਹਾ ਕਰੋਨਾ ਮੁਕਤ ਬਣਾਈਏ।
Punjab Post Daily Online Newspaper & Print Media