ਪਿੰਡ ਰਹੀਮਪੁਰ ਵਿੱਚ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਨਾ ਲਾਉਣ ਦਾ ਕਿਸਾਨਾਂ ਨੇ ਦਿਤਾ ਭਰੋਸਾ
ਪਠਾਨਕੋਟ, 14 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਜੇਕਰ ਪਿਛਲੇ ਸਾਲਾਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਸਾਲ 2016 ਵਿੱਚ
ਫਸਲਾਂ ਨੂੰ ਅੱਗ ਲਗਾਉਣ ਦੇ 28 ਮਾਮਲੇ ਸਾਹਮਣੇ ਆਏ ਸਨ, ਸਾਲ 2017 ਵਿੱਚ ਇਨ੍ਹਾਂ ਮਾਮਲਿਆਂ ਵਿੱਚ 20 ਮਾਮਲੇ ਸਾਹਮਣੇ ਆਏ।ਉਸ ਤੋਂ ਬਾਅਦ ਕਿਸਾਨ ਜਾਗਰੁਕ ਹੋਣ ਲੱਗੇ ਅਤੇ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਉਣ ਦੇ ਮਾਮਲੇ ਵੀ ਘੱਟ ਹੋ ਰਹੇ ਹਨ।ਸਾਲ 2019 ਵਿੱਚ ਇਹ ਮਾਮਲੇ 2 ਰਹਿ ਗਏ ਸਨ ਅਤੇ ਜਿਲ੍ਹਾ ਪ੍ਰਸਾਸ਼ਨ ਦਾ ਟੀਚਾ ਹੈ ਕਿ ਇਸ ਸਾਲ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਉਣ ਦਾ ਕੋਈ ਵੀ ਮਾਮਲਾ ਪਠਾਨਕੋਟ ਵਿੱਚ ਨਾ ਮਿਲੇ ਅਤੇ ਜਿਲ੍ਹਾ ਪਠਾਨਕੋਟ ਨੂੰ ਪ੍ਰਦੂਸ਼ਣ ਮੁਕਤ ਜਿਲ੍ਹਾ ਬਣਾਇਆ ਜਾ ਸਕੇ।ਇਹ ਜਾਣਕਾਰੀ ਡਾ. ਅਮਰੀਕ ਸਿੰਘ ਖੇਤੀਬਾੜੀ ਅਫਸਰ ਵੱਲੋਂ ਪਿੰਡ ਰਹੀਮਪੁਰ ਦੇ ਦੋਰੇ ਸਮੇਂ ਕਿਸਾਨਾਂ ਨਾਲ ਗੱਲਬਾਤ ਕਰੋਿਦਆਂ ਦਿੱਤੀ।
ਪਿੰਡ ਰਹੀਮਪੁਰ ਦੇ ਜਾਗਰੂਕ ਕਿਸਾਨਾਂ ਵਿੱਚੋਂ ਜਾਣਕਾਰੀ ਦਿੰਦਿਆਂ ਸੰਦੀਪ ਸਿੰਘ ਨੰਬਰਦਾਰ ਪੁੱਤਰ ਪ੍ਰੇਮ ਸਿੰਘ ਪਿੰਡ ਰਹੀਮਪੁਰ ਜਿਲ੍ਹਾ ਪਠਾਨਕੋਟ ਨੇ ਦੱਸਿਆ ਕਿ ਪਿਛਲੇ 15-20 ਸਾਲ ਤੋਂ ਹੁਣ ਤੱਕ ਕਦੇ ਵੀ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਨਹੀਂ ਲਗਾਈ।ਉਨਾਂ ਵਲੋਂ ਦੂਸਰੇ ਕਿਸਾਨਾਂ ਨੂੰ ਵੀ ਸਮੇਂ ਸਮੇਂ ਤੇ ਜਾਗਰੂਕ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਖਤਮ ਹੋਣ ਦੇ ਨਾਲ ਬਿਮਾਰੀਆਂ ਵਿੱਚ ਵੀ ਵਾਧਾ ਹੁੰਦਾ ਹੈ।ਮੌਜ਼ੂਦਾ ਕਰੋਨਾ ਕਾਲ ‘ਚ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣਾ ਹੋਰ ਵੀ ਜਿਆਦਾ ਖਤਰਨਾਕ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਪਿੰਡ ਰਹੀਮਪੁਰ ਵਿਖੇ ਗੁਜਰ ਭਾਈਚਾਰੇ ਦੇ ਲੋਕ ਸਾਰੀ ਪਰਾਲੀ ਇਕੱਠੀ ਕਰ ਕੇ ਲੈ ਜਾਂਦੇ ਹਨ ਇਸ ਨਾਲ ਇੱਕ ਚੰਗੀ ਰਕਮ ਉਨ੍ਹਾਂ ਨੂੰ ਮਿਲ ਜਾਂਦੀ ਹੈ ਅਤੇ ਉਨ੍ਹਾਂ ਵੱਲੋਂ ਕਦੀ ਵੀ ਪਰਾਲੀ ਜਾਂ ਕਣਕ ਦੀ ਰਹਿੰਦ ਖੁਹੰਦ ਨੂੰ ਅੱਗ ਨਹੀਂ ਲਗਾਈ ਗਈੇ।
Punjab Post Daily Online Newspaper & Print Media