ਸੀ ਰਾਜਾ ਰਾਵਣ ਬੜਾ ਤਪੱਸਵੀ ਮਹਾਂ ਗਿਆਨੀ,
ਪਰਇਸਤਰੀ ਤੱਕ ਕੇ ਹੋ ਗਿਆ ਮੂਰਖ ਤੇ
ਮਹਾਂ ਅਗਿਆਨੀ।
ਭਾਵੇਂ ਦੁਨੀਆਂ ਅੱਜ ਵੀ ਆਖੇ
ਕਪਟੀ ਤੇ ਅਗਵਾਕਾਰੀ,
ਪਰ ਨਹੀਂ ਸੀ ਉਹ ਕੋਈ ਬਲਾਤਕਾਰੀ।
ਉਂਝ ਤਾਂ ਉਹ ਕਾਮ ਦੀ ਤਪਸ਼ ਤੋਂ ਸੀ ਡਰਦਾ
ਆਪਣੇ ਹੱਥੀਂ ਲਾਈ ਪਛਤਾਵੇ ਦੀ
ਅਗਨੀ ਵਿੱਚ ਰੋਜ਼ ਸੜਦਾ।
ਅਸੀਂ ਦੁਨੀਆਂ ਵਾਲੇ਼, ਯੁੱਗਾਂ ਪੁਰਾਣੀ ਰੀਤ
ਅੱਜ ਤੀਕ ਨਿਭਾਉਂਦੇ ਹਾਂ,
ਜਿਸ ਨੂੰ ਵੇਖਿਆ ਹੀ ਨਹੀਂ,
ਉਸ ਦੇ ਪੁਤਲੇ ਜਲਾਉਂਦੇ ਹਾਂ।
ਦੁਸ਼ਿਹਰਾ ਬੰਦ ਕਰੋ, ਪੁਤਲੇ ਨਾ ਸਾੜੋ
ਜਿਊਂਦੇ ਜਾਗਦੇ ਰਾਵਣ ਮਾਰੋ
ਜਿਊਂਦੇ ਜਾਗਦੇ ਰਾਵਣ ਸਾੜੋ।25102020
ਰਜਿੰਦਰ ਕੌਰ ਪਨੂੰ
ਮੋ – 9501392150