Wednesday, December 31, 2025

ਰਾਣਾ ਬੁੱਗ ਨੇ ਪ੍ਰੈਸ ਦੀ ਹੋ ਰਹੀ ਦੁਰਵਰਤੋ ਸਬੰਧੀ ਡੀ.ਐਸ.ਪੀ ਨੂੰ ਦਿੱਤਾ ਮੰਗ ਪੱਤਰ

ਡੀ.ਐਸ.ਪੀ ਭਿੱਖੀਵਿੰਡ ਨੇ ਮੰਗ ‘ਤੇ ਕਾਰਵਾਈ ਕਰਨ ਦਾ ਦਿੱਤਾ ਭਰੋਸਾ

PPN130309
ਭਿੱਖੀਵਿੰਡ ੧੩ ਮਾਰਚ (ਰਣਜੀਤ, ਰਾਜੀਵ)- ਭਿੱਖੀਵਿੰਡ ਵਿੱਚ ਚੰਡੀਗੜ ਯੂਨੀਅਨ ਜਰਨਲਿਸਟ ਬਲਾਕ ਪ੍ਰਧਾਨ ਭਿੱਖੀਵਿੰਡ ਰਾਣਾ ਬੁੱਗ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਈ, ਜਿਸ ਵਿੱਚ ਕਈ ਅਹਿਮ ਫੈਸਲੇ ਲੈਂਦਿਆਂ ਪ੍ਰੈਸ ਦੀ ਦੁਰਵਰਤੋ ਕਰਨ ਵਾਲਿਆ ਖਿਲਾਫ ਕਾਰਵਾਈ ਕਰਾਉਣ ਦਾ ਫੈਸਲਾ ਲਿਆ ਗਿਆ।ਮੀਟਿੰਗ ਉਪਰੰਤ ਇਸ ਸਬੰਧੀ ਪ੍ਰਧਾਨ ਰਾਣਾ ਬੁੱਗ ਵੱਲੋ ਸਾਥੀਆਂ ਸਮੇਤ ਇੱਕ ਮੰਗ ਪੱਤਰ ਡੀ.ਐਸ.ਪੀ ਹਰਪਾਲ ਸਿੰਘ ਭਿੱਖੀਵਿੰਡ ਨੂੰ ਦਿੱਤਾ ਗਿਆ।ਪੱਤਰ ਲੈ ਕੇ ਡੀ.ਐਸ.ਪੀ ਭਿੱਖੀਵਿੰਡ ਨੇ ਪੱਤਰਕਾਰ ਭਰੋਸਾ ਦਿੱਤਾ ਕਿ ਭਾਈਚਾਰੇ ਦੀ ਮੰਗ ‘ਤੇ ਹਰ ਹਾਲਤ ‘ਚ ਕਾਰਵਾਈ ਕੀਤੀ ਜਾਵੇਗੀ।ਉਨਾਂ ਹੋਰ ਕਿਹਾ ਕਿ ਨਜਾਇਜ਼ ਤੌਰ ਤੇ ਪ੍ਰੈਸ ਸ਼ਬਦ ਦੀ ਦੁਰਵਰਤੋ ਕਰਨ ਵਾਲਿਆਂ ਨੂੰੰ ਬਖਸ਼ਿਆ ਨਹੀ ਜਾਵੇਗਾ।ਇਸ ਮੌਕੇ ਮਨਿੰਦਰਪਾਲ ਸਿੰਘ ਮਨੀ, ਰਜੀਵ ਭਾਟੀਆ, ਅੰਮ੍ਰਿਤਪਾਲ ਸੋਢੀ, ਹਰਮਨ ਬੁੱਟਰ, ਵਾਇਸ ਪ੍ਰਧਾਨ ਤਰਸੇਮ ਸਿੰਘ, ਕਪਿਲ ਧਵਨ, ਕਮਲ ਕੱਕੜ, ਦਵਿੰਦਰ ਧਵਨ,ਜੱਜ, ਹਰਜੀਤ ਲਵਲੀ, ਗੁਰਸ਼ਰਨ ਸਿਧਵਾਂ, ਲੱਖਾ ਵਲਟੋਹਾ, ਨਰਿੰਦਰ ਸਿੰਘ, ਲੱਖਾ ਗੋਲਣ ਅਤੇ ਕਾਲਾ ਆਦਿ ਹਾਜਰ ਸਨ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply