ਫਾਜਿਲਕਾ , 13 ਮਾਰਚ (ਵਿਨੀਤ ਅਰੋੜਾ)- ਜਿਲਾ ਪ੍ਰਸ਼ਾਸਨ ਵਲੋਂ ਪੰਜਾਬ ਭਰ ਵਿੱਚ 30 ਅਪ੍ਰੈਲ ਨੂੰ ਹੋਣ ਵਾਲੇ ਲੋਕਸਭਾ ਚੋਣਾਂ ਲਈ ਤਿਆਰੀਆਂ ਪੂਰੇ ਜੋਬਨ ਤੇ ਚੱਲ ਰਹੀਆਂ ਹਨ । ਇਸੇ ਕੜੀ ਦੇ ਚਲਦੇ ਇਲੈਕਸ਼ਨ ਕਮਿਸ਼ਨਰ ਦੁਆਰਾ ਚੋਣਾਂ ਦੌਰਾਨ ਪ੍ਰਯੋਗ ਕੀਤੇ ਜਾਣ ਵਾਲੀ ਈਵੀਐਸ ਮਸ਼ੀਨਾਂ ਦੀ ਇੱਕ ਵੱਡੀ ਖੇਪ ਫਾਜਿਲਕਾ ਵਿੱਚ ਪਹੁੰਚ ਗਈ ਹੈ ਜਿਨੂੰ ਸਥਾਨਕ ਬੀਡੀਪੀਓ ਦਫ਼ਤਰ ਵਿੱਚ ਰਖਵਾਇਆ ਗਿਆ ਹੈ । ਅੱਜ ਫਾਜਿਲਕਾ ਰਿਟਰਨਿੰਗ ਅਫਸਰ ਕਮ ਉਪਮੰਡਲ ਅਧਿਕਾਰੀ ਸ. ਚਰਨਦੇਵ ਸਿੰਘ ਮਾਨ ਅਤੇ ਹੋਰਨਾਂ ਅਧਿਕਾਰੀਆਂ ਨੇ ਬੀਡੀਪੀਓ ਦਫ਼ਤਰ ਵਿੱਚ ਮਸ਼ੀਨਾਂ ਦੀ ਜਾਂਚ ਕਰਨ ਤੋਂ ਬਾਅਦ ਕਮਰੇ ਵਿੱਚ ਬੰਦ ਕਰ ਦਿੱਤਾ । ਇਸ ਤੋਂ ਇਲਾਵਾ ਚੋਣ ਸਬੰਧੀ ਹੋਰ ਤਿਆਰੀਆਂ ਦਾ ਵੀ ਜਾਇਜਾ ਲਿਆ ਗਿਆ । ਅੱਜ ਬੀਡੀਪੀਓ ਦਫ਼ਤਰ ਪ੍ਰਸ਼ਾਸਨ ਦੁਆਰਾ ਸਖ਼ਤ ਨਿਗਰਾਨੀ ਰੱਖੀ ਗਈ ਅਤੇ ਰਸਤਾ ਵੀ ਬੰਦ ਰੱਖਿਆ ਗਿਆ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …