Monday, October 12, 2026

ਇੱਕ ਕਰੋੜ ਤੱਕ ਦੇ ਕੇਸਾਂ ਦੀ ਸੁਣਵਾਈ ਕਰ ਸਕਦਾ ਹੈ ਜਿਲ੍ਹਾ ਖੱਪਤਕਾਰ ਕਮਿਸ਼ਨ

ਖੱਪਤਕਾਰ ਹੱਕਾਂ ਦੀ ਜਾਗਰੂਕਤਾ ਲਈ ਕਰਵਾਇਆ ਸੈਮੀਨਾਰ

ਅੰਮ੍ਰਿਤਸਰ, 30 ਦਸੰਬਰ (ਸੁਖਬੀਰ ਸਿੰਘ) – ਜਿਲ੍ਹਾ ਖੱਪਤਕਾਰ ਕਮਿਸ਼ਨ ਅੰਮ੍ਰਿਤਸਰ ਵਲੋਂ ਖਪਤਕਾਰਾਂ ਨੂੰ ਉਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਮਨਾਏ ਜਾ ਰਹੇ ਵਿਸ਼ੇਸ਼ ਹਫਤੇ ਤਹਿਤ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦੇ ਕਮਿਸ਼ਨ ਦੇ ਪ੍ਰਧਾਨ ਜਗਦੀਸ਼ਵਰ ਕੁਮਾਰ ਚੋਪੜਾ ਨੇ ਦੱਸਿਆ ਕਿ ਨਵੇਂ ਐਕਟ ਤਹਿਤ ਜਿਲਾ ਪੱਧਰ ‘ਤੇ ਇਕ ਕਰੋੜ ਰੁਪਏ ਤੱਕ ਦੇ ਕੇਸਾਂ ਦੀ ਸੁਣਵਾਈ ਕੀਤੀ ਜਾ ਸਕਦੀ ਹੈ।ਇਸ ਤੋਂ ਇਲਾਵਾ ਵੱਡੀ ਸਹੂਲਤ ਇਹ ਹੈ ਕਿ ਖੱਪਤਾਕਰ ਜਿਸ ਜਿਲ੍ਹੇ ਵਿੱਚ ਰਹਿ ਰਿਹਾ ਹੈ, ਉਥੇ ਹੀ ਆਪਣੀ ਸ਼ਿਕਾਇਤ ਦਰਜ਼ ਕਰਵਾ ਸਕਦਾ ਹੈ ਅਤੇ ਉਹ ਇਹ ਸਾਰਾ ਕੰਮ ਖ਼ੁੱਦ ਵੀ ਕਰ ਸਕਦਾ ਹੈ ਜਾਂ ਆਪਣੀ ਸਹੂਲਤ ਲਈ ਕਾਨੂੰਨੀ ਮਾਹਿਰ ਦੀਆਂ ਸੇਵਾਵਾਂ ਲੈ ਸਕਦਾ ਹੈ।ਉਨਾਂ ਦੱਸਿਆ ਕਿ ਜੁਲਾਈ 2020 ‘ਚ ਲਾਗੂ ਕੀਤੀਆਂ ਗਈਆਂ ਨਵੀਆਂ ਸੋਧਾਂ ਨਾਲ ਖੱਪਤਕਾਰ ਕਮਿਸ਼ਨ ਨੂੰ ਵਾਧੂ ਸ਼ਕਤੀਆਂ ਦਿੱਤੀਆਂ ਗਈਆਂ ਹਨ।ਜਿਸ ਸਦਕਾ ਇੱਕ ਕਰੋੜ ਰੁਪਏ ਤੱਕ ਦੇ ਕੇਸ ਦੀ ਸੁਣਵਾਈ ਜਿਲਾ ਖਪਤਕਾਰ ਕਮਿਸ਼ਨ ਕੋਲ ਹੋ ਸਕਦੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸਮਾਨ ਦੀ ਖਰੀਦ ਵੇਲੇ ਬਿੱਲ ਜ਼ਰੂਰ ਲਿਆ ਜਾਵੇ ਤਾਂ ਜੋ ਕਿਸੇ ਵੀ ਤਰਾਂ ਦੀ ਕੁਤਾਹੀ ਲਈ ਦੋਸ਼ੀ ਫਰਮ ਜਾਂ ਕੰਪਨੀ ਕੋਲੋਂ ਨਿਆਂ ਲਿਆ ਜਾ ਸਕੇ। ਉਨਾਂ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਛੇਤੀ ਨਿਆਂ ਦਿਵਾਉਣ ਅਤੇ ਕੇਸਾਂ ਦੇ ਜਲਦ ਨਿਪਟਾਰੇ ਲਈ ਉਹ ਕਮਿਸ਼ਨ ਦਾ ਸਾਥ ਦੇਣ।ਇਸੇ ਦੌਰਾਨ ਵਿਪਨ ਢੰਡ, ਇੰਦਰਜੀਤ ਸਿੰਘ ਸੈਕਟਰੀ ਬਾਰ ਐਸੋਸੀਏਸ਼ਨ, ਮੈਂਬਰ ਜਤਿੰਦਰ ਸਿੰਘ ਪੰਨੂੰ, ਉਪਦੀਪ ਸਿੰਘ, ਇੰਦਰਜੀਤ ਲਾਕੜਾ ਵਲੋਂ ਵੀ ਖੱਪਤਕਾਰ ਹੱਕਾਂ ਬਾਰੇ ਵਿਸਥਾਰ ‘ਚ ਜਾਣਕਾਰੀ ਦਿੱਤੀ ਗਈ।
                     ਇਸ ਮੌਕੇ ਦਿਪਿੰਦਰ ਸਿੰਘ, ਆਰ.ਪੀ ਸਿੰਘ, ਪੀ.ਕੇ ਮੋਦੀ, ਰਾਜੇਸ਼ ਭਾਟੀਆ, ਐਸ ਕੇ ਸ਼ਰਮਾ, ਐਸ ਕੇ ਵਿਆਸ, ਮਨੀਸ਼ ਕੋਹਲੀ, ਅਸ਼ੋਕ ਖੰਨਾ ਤੇ ਹੋਰ ਅਹੁੱਦੇਦਾਰ ਹਾਜ਼ਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …