ਅੰਮ੍ਰਿਤਸਰ, 31 ਦਸੰਬਰ (ਸੰਧੂ) – ਨਾਮਵਰ ਖੇਡ ਸੰਸਥਾ ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰਜ਼ ਟੀਮ ਦੇ ਚੀਫ ਪੈਟਰਨ ਪ੍ਰੋ. (ਡਾ.) ਪ੍ਰੀਤ ਮਹਿੰਦਰ ਸਿੰਘ
ਬੇਦੀ ਜੀ.ਐਨ.ਡੀ.ਯੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੈਟਰਨ ਪ੍ਰਿੰ. ਮੈਡਮ ਹਰਜਿੰਦਰਪਾਲ ਕੌਰ ਕੰਗ ਐਮ.ਡੀ ਐਸ.ਜੀ.ਆਰ.ਡੀ ਇੰਸਟੀਚਿਊਟਸ ਪੰਧੇਰ ਦੇ ਪ੍ਰਬੰਧਾਂ ਅਧੀਨ ਟੀਮ ਦੇ ਸਕੱਤਰ ਕੌਮਾਂਤਰੀ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ, ਪੀ.ਆਰ.ਓ ਜੀ.ਐਸ ਸੰਧੂ, ਖੇਡ ਪ੍ਰਮੋਟਰ ਐਨ.ਆਰ.ਆਈ ਮਨਪ੍ਰੀਤ ਸਿੰਘ ਆਨੰਦ ਕੈਨੇਡਾ, ਮਾਸਟਰਜ਼ ਐਥਲੈਟਿਕਸ ਖਿਡਾਰੀ ਸੁਰਜੀਤ ਸਿੰਘ ਦਿੱਲੀ ਮੋਟਰਜ਼ ‘ਤੇ ਅਧਾਰਿਤ ਟੀਮ ਵੱਲੋਂ ਅੰਮ੍ਰਿਤਸਰ ਵਿਖੇ ਇਕ ਨਿੱਜੀ ਹਸਪਤਾਲ ਵਿਖੇ ਜ਼ੇਰੇ ਇਲਾਜ਼ ਟੀਮ ਦੇ ਰਮਦਾਸ ਜੋਨ ਇੰਚਾਰਜ਼ ਭਾਗ ਸਿੰਘ ਵਿਰਕ ਦਾ ਹਾਲਚਾਲ ਜਾਣਿਆ ਤੇ ਸਿਹਤਯਾਬੀ ਲਈ ਅਰਦਾਸ ਕੀਤੀ।ਜਿਕਰਯੋਗ ਹੈ ਕਿ ਐਕਸ ਸਰਵਿਸ ਮੈਨ ਤੇ ਮਾਸਟਰ ਖਿਡਾਰੀ ਭਾਗ ਸਿੰਘ ਵਿਰਕ ਪਿੱਛਲੇ ਡੇਢ ਦਹਾਕੇ ਤੋਂ ਪੇਟ ਦੀ ਨਾਮੁਰਾਦ ਬਿਮਾਰ ਤੋਂ ਪੀੜਤ ਹੋਣ ਦੇ ਬਾਵਜ਼ੂਦ ਵੀ ਮਾਸਟਰ ਖਿਡਾਰੀਆਂ ਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਕੇ ਗੁਜ਼ਰ ਬਸ਼ਰ ਕਰਨ ਵਾਲੇ ਪਰਿਵਾਰਾਂ ਦੇ ਬੱਚਿਆਂ ਦੀ ਬਿਹਤਰੀ ਅਤੇ ਤਰੱਕੀ ਦੇ ਲਈ ਬਿਨਾਂ ਕਿਸੇ ਸੇਵਾ ਫਲ ਦੇ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
ਸਕੱਤਰ ਅਵਤਾਰ ਸਿੰਘ ਪੀ.ਪੀ ਨੇ ਦੱਸਿਆ ਕਿ ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰਜ਼ ਟੀਮ 30 ਸਾਲ ਤੋਂ ਲੈ ਕੇ 100 ਤੱਕ ਦੇ ਕਿਸੇ ਵੀ ਮਹਿਲਾ/ਪੁਰਸ਼ ਮਾਸਟਰਜ਼ ਖਿਡਾਰੀ ਨੂੰ ਕੁਦਰਤੀ ਜਾਂ ਗ਼ੈਰ ਕੁਦਰਤੀ ਤੌਰ ‘ਤੇ ਕਿਸੇ ਵੀ ਕਿਸਮ ਦੀ ਸ਼ਰੀਰਕ ਜਾਂ ਗ਼ੈਰ ਸ਼ਰੀਰਕ ਲੋੜ ਪੈਣ ‘ਤੇ ਸੰਭਵ ਸਹਾਇਤਾ ਕਰਨ ਲਈ ਵਚਨਬੱਧ ਹੈ।ਰਮਦਾਸ ਜੋਨ ਇੰਚਾਰਜ਼ ਭਾਗ ਸਿੰਘ ਵਿਰਕ ਦੀ ਸਿਹਤਯਾਬੀ ਸਬੰਧੀ ਜਾਣਕਾਰੀ ਚੀਫ ਪੈਟਰਨ ਪ੍ਰੋ. (ਡਾ.) ਪ੍ਰੀਤ ਮਹਿੰਦਰ ਸਿੰਘ ਬੇਦੀ, ਪੈਟਰਨ ਪਿ੍ਰੰ. ਮੈਡਮ ਹਰਜਿੰਦਰਪਾਲ ਕੋਰ ਕੰਗ, ਪ੍ਰਧਾਨ ਮੈਡਮ ਸੰਦੀਪ ਕੌਰ ਸੰਧੂ ਆਦਿ ਨੂੰ ਦਿੱਤੀ ਜਾਵੇਗੀ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …
Punjab Post Daily Online Newspaper & Print Media