ਅੰਮ੍ਰਿਤਸਰ, 3 ਫਰਵਰੀ (ਸੁਖਬੀਰ ਸਿੰਘ) – ਦਿੱਲੀ ਵਿਖੇ ਬੀਤੇ ਕਈ ਮਹੀਨਿਆ ਤੋਂ ਤਿੰਨ ਕਾਲੇ ਖੇਤੀ ਕਾਨੂੰਨ ਦੇ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ‘ਚ ਵੱਖ-ਵੱਖ
ਤਰੀਕਿਆ ਨਾਲ ਬਣਨ ਵਾਲੇ ਮਾਸਟਰਜ਼ ਖਿਡਾਰੀਆ ਦਾ ਵਿਸ਼ੇਸ਼ ੇ ਸਨਮਾਨ ਹੋਵੇਗਾ।ਇਹ ਜਾਣਕਾਰੀ ਪੰਜਾਬ ਸਟੇਟ ਮਾਸਟਰਜ਼ ਵੈਟਰਨਜ਼ ਪਲੇਅਰਜ਼ ਟੀਮ ਦੇ ਸਕੱਤਰ ਤੇ ਕੌਮਾਂਤਰੀ ਮਾਸਟਰ ਐਥਲੀਟ ਅਵਤਾਰ ਸਿੰਘ ਪੀ.ਪੀ ਨੇ ਦਿੱਤੀ।ਉਹਨਾਂ ਦੱਸਿਆ ਕਿ ਦਿੱਲੀ ਦੇ ਕਿਸਾਨੀ ਘੋਲ ਵਿੱਚ ਲੁਧਿਆਣਾ ਦੇ ਮਾਸਟਰ ਐਥਲੀਟ ਮਹਿੰਦਰ ਸਿੰਘ ਤੇ ਸੰਗਰੂਰ ਦੇ ਮਾਸਟਰ ਐਥਲੀਟ ਸਾਉਣ ਸਿੰਘ ਨੇ ਜਿਥੇ ਦੌੜ ਲਗਾ ਕੇ ਹਾਜ਼ਰੀ ਭਰੀ, ਉਥੇ ਕਪੂਰਥਲਾ ਦੀ ਮਾਸਟਰ ਐਥਲੀਟ ਕੰਵਲਜੀਤ ਕੌਰ ਨੇ ਸਾਈਕਲ ‘ਤੇ ਪੁੱਜ ਕੇ ਕਿਸਾਨ ਸੰਘਰਸ਼ ਨੂੰ ਹੁਲਾਰਾ ਦਿੱਤਾ।ਅੰਮ੍ਰਿਤਸਰ ਦੇ ਕਸਬਾ ਛੇਹਰਟਾ ਨਾਲ ਸਬੰਧਿਤ ਮਾਸਟਰ ਐਥਲੀਟ ਲਾਇਨ ਕੰਵਰ ਸੰਧੂ ਨੇ ਇਸ ਇਤਿਹਾਸਕ ਕਿਸਾਨ ਘੋਲ ਦੇ ਵੱਲ ਦੇਸ਼ੀ ਵਿਦੇਸ਼ੀ ਨਾਗਰਿਕਾਂ ਦਾ ਧਿਆਨ ਕੇਂਦਰਿਤ ਲਈ ਇਕ ਘਰੇਲੂ ਹਵਾਈ ਉਡਾਨ ਦੀ ਵਿਸ਼ੇਸ਼ ਫੇਰੀ ਦੌਰਾਨ ਬੇਮਿਸਾਲ ਤਕਰੀਰ ਕੀਤੀ ਤੇ ਕੇਂਦਰ ਸਰਕਾਰ ਦੀ ਦੇਸ਼ ਦੇ ਕੁੱਝ ਗਿਣੇ-ਮਿਣੇ ਘਰਾਣਿਆਂ ਨੂੰ ਨਿੱਜੀ ਫਾਇਦਾ ਦੇਣ ਦੀ ਸੋਚੀ ਸਮਝੀ ਕੋਝੀ ਚਾਲ ਦਾ ਪਰਦਾਫਾਸ ਕਰਦਿਆਂ ਕਿਸਾਨਾ ਦੇ ਹੋਣ ਵਾਲੇ ਮਾਲੀ ਨੁਕਸਾਨ ਦੀ ਤਸਵੀਰ ਪੇਸ਼ ਕੀਤੀ।
ਸ਼ਕੱਤਰ ਅਵਤਾਰ ਸਿੰਘ ਪੀ.ਪੀ ਨੇ ਕਿਹਾ ਕਿ ਇਹ ਸਮਾਗਮ ਟੀਮ ਦੇ ਚੀਫ ਪੈਟਰਨ ਤੇ ਜੀ.ਐਨ.ਡੀ.ਯੂ ਫਾਰਮਾਸਿਊਟੀਕਲ ਵਿਭਾਗ ਦੇ ਸਾਬਕਾ ਮੁਖੀ ਪ੍ਰੋ. (ਡਾ.) ਪ੍ਰੀਤ ਮਹਿੰਦਰ ਸਿੰਘ ਬੇਦੀ ਤੇ ਪੈਟਰਨ ਮੈਡਮ ਪ੍ਰਿ: ਹਰਜਿੰਦਰ ਪਾਲ ਕੌਰ ਕੰਗ ਅਤੇ ਪ੍ਰਧਾਨ ਕੌਮੀ ਹਾਕੀ ਖਿਡਾਰਨ ਸੰਦੀਪ ਕੌਰ ਸੰਧੂ ਦੀ ਅਗਵਾਈ ਹੇਠ ਹੋਵੇਗਾ।ਇਸ ਦੌਰਾਨ ਕਨਵੀਨਰ ਸੁਖਚੈਨ ਸਿੰਘ ਭੰਗੂ, ਚੇਅਰਮੈਨ ਐਚ.ਐਸ ਟਿੰਨਾ, ਮੁੱਖ ਸਲਾਹਕਾਰ ਪਹਿਲਵਾਨ ਕਮਲ ਕਿਸ਼ੋਰ, ਕਾਨੂੰਨੀ ਸਲਾਹਕਾਰ ਐਡਵੋਕੇਟ ਨਿਰਮਲ ਸਿੰਘ ਔਲਖ, ਜੁਆਇੰਟ ਸੈਕਟਰੀ ਮਾਨਸੀ ਖੰਨਾ, ਪੀ.ਆਰ.ਓੁ ਜੀ.ਐਸ ਸੰਧੂ, ਭਾਗ ਸਿੰਘ ਵਿਰਕ, ਚਰਨਜੀਤ ਕੌਰ ਸੰਧੂ ਘੁਮਾਣ ਆਦਿ ਵਿਸ਼ੇਸ਼ ਤੌਰ ‘ਤੇ ਹਾਜਰ ਰਹਿਣਗੇ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media