Thursday, March 26, 2026

ਟਰਾਈਡੈਟ ਗਰੁੱਪ ਸੰਘੇੜਾ ਵਿਖੇ 4 ਕੁੜੀਆਂ ਦੀ ਰੋਜ਼ਗਾਰ ਲਈ ਹੋਈ ਚੋਣ- ਰਵਿੰਦਰਪਾਲ ਸਿੰਘ

ਸੰਗਰੂਰ, 9 ਫਰਵਰੀ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲੇ ਦੇ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਲਗਾਏ ਜਾ ਰਹੇ ਰੋਜ਼ਗਾਰ ਮੇਲੇ/ ਪਲੇਸਮੈਂਟ ਕੈਂਪ ਜ਼ਿਲੇ ਦੇ ਪ੍ਰਾਰਥੀਆਂ ਲਈ ਲਾਹੇਵੰਦ ਸਾਬਿਤ ਹੋ ਰਹੇ ਹਨ।ਜ਼ਿਲਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਸੰਗਰੂਰ ਜ਼ਿਲੇ ਦੀਆਂ 4 ਲੜਕੀਆਂ ਦੀ ਟਰਾਈਡੈਟ ਗਰੁੱਪ ਬਰਨਾਲਾ ਵਿਖੇ ਚੌਥੇ ਬੈਚ ਵਿੱਚ ਨੋਕਰੀ ਲਈ ਚੋਣ ਹੋਈ ਹੈ।ਵੱਖ-ਵੱਖ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੀਆਂ ਕੰਪਨੀ ‘ਚ ਬਤੌਰ ਵਰਕਰ ਨਿਯੁੱਕਤ ਹੋਈਆਂ ਲੜਕੀਆਂ ਨੂੰ 18 ਹਜ਼ਾਰ ਪਏ ਮਹੀਨਾ ਤਨਖਾਹ ਮਿਲੇਗੀ। ਟਰਾਈਡੈਟ ਗਰੁੱਪ ਬਰਨਾਲਾ ‘ਚ ਨੋਕਰੀ ਹਾਸਿਲ ਕਰਨ ਵਾਲੀਆਂ ਸਤਨਾਮ ਕੌਰ ਪਿੰਡ ਚੌਂਦਾ ਮਾਲਰੇਕੋਟਲਾ, ਅੰਚਲ ਵਾਸੀ ਸੰਗਰੂਰ, ਮਨਦੀਪ ਕੌਰ ਪਿੰਡ ਚੌਂਦਾ ਮਾਲਰੇਕੋਟਲਾ, ਰਜਨੀ ਰਾਣੀ ਆਦਿ ਨੇ ਕਿਹਾ ਕਿ ਉਹ ਨੌਕਰੀ ਦੀ ਭਾਲ ‘ਚ ਸਨ ਤੇ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲਾ ਰੋਜ਼ਗਾਰ ਦਫ਼ਤਰ ਸੰਗਰੂਰ ਨਾਲ ਜੁੜ ਕੇ ਰੋਜ਼ਗਾਰ ਦੇ ਕਾਬਿਲ ਹੋਈਆਂ ਹਨ।ਜਿਸ ਲਈ ਉਹ ਪੰਜਾਬ ਸਰਕਾਰ ਦੀਆਂ ਧੰਨਵਾਦੀ ਹਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …