ਫਾਜਿਲਕਾ, 14 ਮਾਰਚ (ਵਿਨੀਤ ਅਰੋੜਾ): ਭਾਰਤੀਯ ਜਨਤਾ ਪਾਰਟੀ ਜਿੰਦਾਬਾਦ, ਨਰੇਂਦਰ ਮੋਦੀ ਜਿੰਦਾਬਾਦ ਦੇ ਨਾਅਰਿਆਂ ਵਿੱਚ ਭਾਜਪਾ ਨਗਰ ਮੰਡਲ ਦੇ ਸਾਬਕਾ ਪ੍ਰਧਾਨ ਜਗਦੀਸ਼ ਸੇਤੀਆ ਦੀ ਅਗਵਾਈ ਵਿੱਚ ਪਾਰਟੀ ਵਰਕਰਾਂ ਵਲੋਂ ਇੱਕ ਨੋਟ, ਕਮਲ ੱਤੇ ਵੋਟ ਮੁਹਿੰਮ ਤਹਿਤ ਵਾਰਡ ਨੰਬਰ 17 ਵਿੱਚ ਘਰ-ਘਰ ਜਾਕੇ ਮਤਾਂ ਦੀ ਅਪੀਲ ਕੀਤੀ ਅਤੇ ਡਿੱਬੇ ਵਿੱਚ ਨੋਟ ਪਾਉਣ ਦੀ ਅਪੀਲ ਕੀਤੀ।ਇਸ ਮੌਕੇ ਨਗਰ ਮੰਡਲ ਪ੍ਰਧਾਨ ਮਨੋਜ ਤ੍ਰਿਪਾਠੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।ਉਨਾਂ ਤੋਂ ਇਲਾਵਾ ਭਾਜਪਾ ਮਹਿਲਾ ਮੋਰਚਾ ਦੀ ਪ੍ਰਦੇਸ਼ ਕਾਰਜਕਾਰਨੀ ਮੈਂਬਰ ਸ਼੍ਰੀਮਤੀ ਇੰਦੂ ਸੇਤੀਆ, ਨੋਜਵਾਨ ਨੇਤਾ ਗਗਨ ਚੋਪੜਾ, ਮਨਜੀਤ ਗਾਂਧੀ, ਸੁਸ਼ੀਲ ਜੈਰਥ, ਭਾਜਿਯੂਮੋ ਜਿਲਾ ਪ੍ਰਧਾਨ ਡਾ. ਵਿਨੋਦ ਜਾਂਗਿੜ, ਆਸ਼ੂ ਵਰਮਾ, ਮਹਿਲਾ ਮੋਰਚਾ ਦੀ ਪ੍ਰਧਾਨ ਸਰੋਜ ਗੁਪਤਾ, ਜਨਰਲ ਸਕੱਤਰ ਮੋਨਾ ਕਟਾਰਿਆ ਸਹਿਤ ਹੋਰ ਭਾਜਪਾ ਨੇਤਾ ਮੌਜੂਦ ਰਹੇ ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …