ਨਵੀਂ ਦਿੱਲੀ, 25 ਫਰਵਰੀ (ਪੰਜਾਬ ਪੋਸਟ ਬਿਊਰੋੋ) – ਸਿੰਘੂ ਬਾਰਡਰ `ਤੇ 29 ਜਨਵਰੀ ਨੂੰ ਕਿਸਾਨਾਂ ਖਿਲਾਫ਼ ਉਕਸਾਵਾ ਪ੍ਰਦਰਸ਼ਨ ਕਰਨ ਵਾਲੇ ਸ਼ਰਾਰਤੀ ਤੱਤਾਂ ਦੇ
ਨਾਲ ਝੜਪ ਉਪਰੰਤ ਦਿੱਲੀ ਪੁਲਿਸ ਵਲੋਂ ਕਾਬੂ ਕੀਤੇ ਗਏ ਅੰਦੋਲਨਕਾਰੀ ਕਿਸਾਨਾਂ `ਚੋਂ 2 ਕਿਸਾਨਾਂ ਦੀ ਜ਼ਮਾਨਤ ਜਾਗੋ ਪਾਰਟੀ ਨੇ ਕਰਵਾਈ ਹੈ।
ਤਿਹਾੜ ਜੇਲ੍ਹ ਤੋਂ ਰਿਹਾA ਹੋੋਣ ਉਪਰੰਤ ਦੋਨੋਂ ਕਿਸਾਨਾਂ ਦਾ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਸਿਰੋਪਾ ਪਾ ਕੇ ਸਵਾਗਤ ਕੀਤਾ।ਹਰਿਆਣਾ ਦੇ ਪਾਨੀਪਤ ਜਿਲ੍ਹਾ ਦੇ ਅੰਕਿਤ ਅਤੇ ਅਸੰਧ ਦੇ ਅੰਕਿਤ ਦੀ ਜਮਾਨਤ ਜਾਗੋ ਪਾਰਟੀ ਵਲੋਂ ਕਰਵਾਉਣ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ ਨੇ ਦਾਅਵਾ ਕੀਤਾ ਕਿ ਜਾਗੋ ਪਾਰਟੀ ਕਿਸਾਨਾਂ ਦੇ ਹੱਕਾਂ ਲਈ ਲਗਾਤਾਰ ਕਾਨੂੰਨੀ ਲੜਾਈ ਲੜ ਰਹੀ ਹੈ।ਉਸੇ ਕੜ੍ਹੀ `ਚ ਇਹਨਾਂ ਕਿਸਾਨਾਂ ਦੀ ਜ਼ਮਾਨਤ ਹੋਈ ਹੈ।ਜੀ.ਕੇ ਨੇ ਕਿਹਾ ਕਿ ਕਈ ਪਰਿਵਾਰ ਉਨਾਂ ਦੇ ਸੰਪਰਕ ਵਿੱਚ ਹਨ।ਜਿਨ੍ਹਾਂ ਦੇ ਬੱਚੇ ਕਿਸਾਨ ਅੰਦੋਲਨ ਕਰਕੇ ਜੇਲ੍ਹਾਂ ਵਿੱਚ ਬੰਦ ਹਨ।ਜਾਗੋ ਦੇ ਵਕੀਲਾਂ ਦੀ ਟੀਮਾਂ ਲਗਾਤਾਰ ਜਮਾਨਤ ਲਈ ਜਰੂਰੀ ਤੱਥਾਂ ਦੀ ਪੜਚੋਲ ਕਰ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ‘ਚ ਕਈ ਹੋਰ ਕਿਸਾਨਾਂ ਦੀ ਜ਼ਮਾਨਤ ਕਰਾਉਣ `ਚ ਉਹ ਕਾਮਯਾਬ ਹੋਣਗੇ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media