Sunday, March 8, 2026

ਵਾਰਡ ਨੰਬਰ 49 ਦੇ ਅਧੀਨ ਪੈਂਦੇ ਇਲਾਕੇ ’ਚ ਕੀਤੀ ਦੋ ਪਾਰਕਾਂ ਦੇ ਕੰਮ ਦੀ ਸ਼ੁਰੂਆਤ

ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵਾਰਡ ਨੰਬਰ 49 ਅਧੀਨ ਪੈਂਦੇ ਇਲਾਕੇ ਬੰਬੇ ਵਾਲਾ ਖੂਹ ’ਚ ਚੱਲ ਰਹੇ ਵਿਕਾਸ ਕਾਰਜਾਂ ਦਾ ਦੌਰਾ ਕੀਤਾ।ਉਨਾਂ ਨੇ ਚੌਂਕ ਆਰੀਆ ਸਮਾਜ ਦੇ ਸੱਜੇ ਅਤੇ ਖੱਬੇ ਪਾਸੇ 2 ਪਾਰਕਾਂ ਦੇ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਕੰਮਾਂ ਦੀ ਸ਼ੁਰੂਆਤ ਕੀਤੀ। ਸੋਨੀ ਨੇ ਕਿਹਾ ਕਿ ਉਨਾਂ ਵਲੋਂ ਚੋਣਾਂ ਦੌਰਾਨ ਜੋ ਵੀ ਵਾਅਦੇ ਕੀਤੇ ਗਏ ਸਨ ਉਹ ਸਾਰੇ ਪੂਰੇ ਕੀਤੇ ਜਾਣਗੇ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਉਹ ਵਚਨਬੱਧ ਹਨ।
                    ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਮਾਰਕੀਟ ਕਮੇਟੀ ਦੇ ਚੇਅਰਮੈਨ ਅਰੁਣ ਕੁਮਾਰ ਪੱਪਲ, ਕਾਂਗਰਸੀ ਨੇਤਾ ਸੁਨੀਲ ਕੁਮਾਰ ਕੋਂਟੀ, ਚੇਅਰਮੈਨ ਮਹੇਸ ਖੰਨਾ, ਯੁਵਾ ਨੇਤਾ ਪਰਮਜੀਤ ਸਿੰਘ ਚੋਪੜਾ, ਯੁਵਾ ਨੇਤਾ ਗੌਰਵ ਖੰਨਾ, ਸੰਨੀ ਕੁਮਾਰ, ਗੌਰਵ ਪਹਿਲਵਾਨ, ਗੁਲਸ਼ਨ ਪਹਿਲਵਾਨ, ਟਿੰਕੂ ਪ੍ਰਧਾਨ, ਪੰਕਜ ਮਹਾਜਨ, ਮਨਜੀਤ ਸਿੰਘ ਬੋਬੀ, ਸਿਆਲ ਕੁਮਾਰ, ਨਰੇਸ਼ ਕਪੂਰ ਬਿੱਟੂ ਬਾਬਾ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …