Tuesday, March 10, 2026

ਪਿੰਡ ਕੰਗਣੀਵਾਲ ਵਿਖੇ ਕਰਵਾਇਆ ਗਿਆ ਛਿੰਝ ਮੇਲਾ -ਡਿਪਟੀ ਕਮਿਸ਼ਨਰ ਵੱਲੋਂ ਉਦਘਾਟਨ

PPN30101419
ਜਲੰਧਰ, 30  ਅਕਤੂਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ ਭੰਡਾਲ) ਇਥੋਂ ਨੇੜਲੇ ਪਿੰਡ ਕੰਗਣੀਵਾਲ (ਮੱਲਾਂ ਦੀ) ਵਿਖੇ ਅੱਜ ਛਿੰਝ ਮੇਲਾ ਕਰਵਾਇਆ ਗਿਆ ਜਿਸਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਵੱਲੋੋਂ ਕੀਤਾ ਗਿਆ।  ਬਾਬਾ ਪਰਮਜੀਤ ਸਿੰਘ ਦੀ ਦੇਖਰੇਖ ਹੇਠ ਸਮੁੱਚੇ ਪਿੰਡ ਵੱਲੋਂ ਸਾਂਝੇ ਤੌਰ ‘ਤੇ ਕਰਵਾਏ ਗਏ ਇਸ ਛਿੰਝ ਮੇਲੇ ਵਿੱਚ ਰਾਜਸਥਾਨ, ਹਿਮਾਚਲ ਪ੍ਰਦੇਸ਼, ਪਠਾਣਕੋਟ, ਪੀ.ਏ.ਪੀ ਜਲੰਧਰ, ਫਗਵਾੜਾ, ਜਲੰਧਰ, ਹੁਸ਼ਿਆਰਪੁਰ ਅਤੇ ਹੋਰ ਨਾਮੀ ਅਖਾੜਿਆਂ ਦੇ ਪਹਿਲਵਾਨਾਂ ਨੇ ਸ਼ਿਰਕਤ ਕੀਤੀ। ਇਨ੍ਹਾਂ ਕੁਸ਼ਤੀਆਂ ਵਿੱਚ 12 ਪਟਕਿਆਂ ਲਈ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਪਹਿਲਾ ਪਟਕਾ 31000, ਦੂਜਾ 21000 ਹਜ਼ਾਰ ਅਤੇ 11 ਪਟਕੇ 10-10 ਹਜ਼ਾਰ ਦੇ ਸਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਪ੍ਰੀਤਮ ਸਿੰਘ, ਐਸ.ਡੀ.ਐਮ ਜਲੰਧਰ-੧ ਡਾ. ਰਜਤ ਓਬਰਾਏ, ਐਸ.ਡੀ.ਐਮ ਜਲੰਧਰ-੨ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਜ਼ਿਲ੍ਹਾ ਟ੍ਰਾਂਸਪੋਰਟ ਅਫਸਰ ਸ੍ਰੀ ਆਰ.ਪੀ.ਸਿੰਘ ਅਤੇ ਹੋਰ  ਹਾਜ਼ਰ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply