ਅੰਮ੍ਰਿਤਸਰ, 29 ਮਈ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਡਾ: ਸੁਖਚੈਨ ਸਿੰਘ ਗਿੱਲ ਆਈ.ਪੀ.ਐਸ, ਏ.ਡੀ.ਸੀ.ਪੀ-ਸਪੈਸ਼ਲ ਕਮ ਟਰੈਫਿਕ ਸ਼੍ਰੀਮਤੀ ਜਸਵੰਤ ਕੌਰ ਰਿਆੜ ਪੀ.ਪੀ.ਐਸ ਅਤੇ ਏ.ਸੀ.ਪੀ-ਟਰੈਫਿਕ ਅੰਮ੍ਰਿਤਸਰ ਗੁਰਮੀਤ ਸਿੰਘ ਪੀ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਟਰੈਫਿਕ ਐਜੂਕੇਸ਼ਨ ਸੈਲ ਵੱਲੋਂ ਐਂਟੀ ਕਰਾਇਮ ਐਂਡ ਐਨਮਿਲ ਪ੍ਰੋਟੈਕਸ਼ਨ ਐਸੋਸੀਏਸ਼ਨ ਦੀ ਮਦਦ ਨਾਲ ਹਾਲ ਗੇਟ ਵਿਖੇ ਆਮ ਪਬਲਿਕ ਨੂੰ ਮਾਸਕ ਵੰਡੇ ਗਏ।ਇਸ ਦੇ ਨਾਲ ਹੀ ਕੋਵਿਡ-19 ਦੀ ਹਦਾਇਤਾਂ ਤੇ ਸਾਵਧਾਨੀਆਂ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਇਆ ਗਿਆ।ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਲਈ ਘਰੋਂ ਬਾਹਰ ਨਿਕਲਣ ਸਮੇਂ ਹਮੇਸ਼ਾਂ ਮਾਸਕ ਪਾਉਣ ਦੀ ਹਦਾਇਤ ਕਰਦਿਆਂ ਅਤੇ ਸਮਾਜਿਕ ਦੂਰੀ ਆਦਿ ਦੀ ਪਾਲਣਾ ਕਰਨ ਅਤੇ ਹੱਥਾਂ ਨੂੰ ਸੈਨੀਟਾਇਜ਼ ਕਰਨ ਦੀ ਹਦਾਇਤ ਵੀ ਕੀਤੀ ਗਈ।
ਇਸ ਮੌਕੇ ਏ.ਸੀ.ਪੀ-ਟਰੈਫਿਕ ਗੁਰਮੀਤ ਸਿੰਘ ਪੀ.ਪੀ.ਐਸ, ਇੰਸਪੈਕਟਰ ਕੁਲਦੀਪ ਕੌਰ, ਹੈਡ ਕਾਂਸਟੇਬਲ ਸਲਵੰਤ ਸਿੰਘ ਅਤੇ ਐਂਟੀ ਕਰਾਇਮ ਐਂਡ ਐਨਮਿਲ ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਡਾ: ਰੋਹਿਨ ਮੇਹਰਾ ਤੇ ਮੈਂਬਰ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …