ਧੂਰੀ, 12 ਜੂਨ (ਪ੍ਰਵੀਨ ਧੂਰੀ) – ਸ੍ਰੋਮਣੀ ਅਕਾਲੀ ਦਲ (ਬ) ਅਤੇ ਬਸਪਾ ਦਾ ਗਠਜੋੜ ਹੋਣ ‘ਤੇ ਧੂਰੀ ਵਿਖੇ ਹਰੀ ਸਿੰਘ ਪ੍ਰੀਤ ਦੀ ਅਗਵਾਈ ‘ਚ ਵਰਕਰਾਂ ਵੱਲੋਂ ਲੱਡੂ
ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਤੋਂ ਇੰਚਾਰਜ਼ ਹਰੀ ਸਿੰਘ ਨੇ ਕਿਹਾ ਕਿ ਬਸਪਾ ਨਾਲ ਗੱਠਜੋੜ ਹੋਣ ਨਾਲ ਸ਼੍ਰੋਮਣੀ ਅਕਾਲੀ ਦਲ (ਬ) ਹੋਰ ਮਜ਼ਬੂਤ ਹੋਇਆ ਹੈ ਅਤੇ 2022 ਦੀਆਂ ਚੋਣਾਂ ਵਿੱਚ ਅਕਾਲੀ ਦਲ ਅਤੇ ਬਸਪਾ ਨੂੰ ਇਸ ਗੱਠਜੋੜ ਦਾ ਭਾਰੀ ਲਾਭ ਹੋਵੇਗਾ।
ਇਸ ਮੌਕੇ ਜਥੇਦਾਰ ਭੁਪਿੰਦਰ ਸਿੰਘ ਭਲਵਾਨ, ਅਮਰੀਕ ਸਿੰਘ ਜਿਲ੍ਹਾ ਪ੍ਰਧਾਨ ਬਸਪਾ, ਹਾਕਮ ਸਿੰਘ ਢਢੋਗਲ ਸਰਕਲ ਪ੍ਰਧਾਨ, ਰਣਜੀਤ ਸਿੰਘ ਰੰਧਾਵਾ ਸਰਕਲ ਪ੍ਰਧਾਨ, ਹੰਸ ਰਾਜ ਬਜਾਜ, ਇਕਬਾਲ, ਨਿਰਮਲਜੀਤ ਸਿੰਘ ਬਿੱਲੂ ਬੰਗਾਵਾਲੀ, ਨਿਰਭੈ ਸਿੰਘ ਰਣੀਕੇ, ਚਰਨਜੀਤ ਸਿੰਘ ਕੈਂਥ ਸ਼ਹਿਰੀ ਪ੍ਰਧਾਨ ਬਸਪਾ, ਬੀਬੀ ਜਸਵਿੰਦਰ ਕੋਰ ਖਾਲਸਾ, ਦਰਸ਼ਨ ਸਿੰਘ ਲੋਟੇ, ਮਨਵਿੰਦਰ ਸਿੰਘ ਬਿਨਰ ਸਾਬਕਾ ਐਮ.ਸੀ, ਡਾ.ਰਾਜਵੀਰ ਲਸੋਈ, ਦਰਸ਼ਨ ਸਿੰਘ ਢਢੋਗਲ, ਅਮਰੀਕ ਸਿੰਘ ਬਰੜਵਾਲ ਮੈਂਬਰ ਬਲਾਕ ਸੰਮਤੀ, ਪਰਮਜੀਤ ਸਿੰਘ ਧੂਰਾ, ਹਰਪਾਲ ਸਿੰਘ ਧੂਰਾ, ਦਰਸ਼ਨ ਸਿੰਘ ਬਿਰਦੀ ਅਤੇ ਗੋਨਾ ਜਵੰਧਾ ਆਦਿ ਹਾਜਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media