Sunday, March 22, 2026

ਢਾਡੀਆਂ ਨੇ ਚੀਫ ਸਕੱਤਰ ਦੇ ਭਰੋਸੇ ‘ਤੇ ਮੁਲਤਵੀ ਕੀਤਾ ਰੋਸ ਮਾਰਚ

ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ ਬਿਊਰੋ) – ਧਰਮ ਪ੍ਰਚਾਰ ਕਮੇਟੀ ਦੇ ਦੋ ਮੈਂਬਰਾਂ ਵਲੋਂ ਬਣਾਏ 22 ਨਿਯਮਾਂ ਦੇ ਵਿਰੋਧ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਅਤੇ ਮੀਰੀ ਪੀਰੀ ਢਾਡੀ ਸਭਾ ਦੇ ਅਹੁੱਦੇਦਾਰਾਂ ਵਲੋਂ ਕੱਢਿਆ ਜਾਣ ਵਾਲਾ ਰੋਸ ਮਾਰਚ ਅੱਜ ਉਸ ਸਮੇਂ ਮੁਲਤਵੀ ਕਰ ਦਿੱਤਾ ਗਿਆ ਜਦੋਂ ਸ਼੍ਰੋਮਣੀ ਕਮੇਟੀ ਦੇ ਚੀਫ਼ ਸਕੱਤਰ ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਸੁਖਦੇਵ ਸਿੰਘ ਭੌਰ ਨੇ ਵਿਸ਼਼ਵਾਸ ਦਿਵਾਇਆ ਕਿ ਢਾਡੀਆਂ ਦੀਆਂ ਮੰਗਾਂ ਤੇ ਖੁੱਲ੍ਹੇ ਮਨ ਨਾਲ ਵਿਚਾਰ ਕੀਤੀ ਜਾਵੇਗੀ।ਇਹ ਮੀਟਿੰਗ 22 ਜੂਨ ਨੂੰ ਸਵੇਰੇ 11ਵਜੇ ਦਫ਼ਤਰ ਸ਼੍ਰੋਮਣੀ ਕਮੇਟੀ ਰੱਖੀ ਗਈ ਹੈ। ਉਚ ਅਧਿਕਾਰੀਆਂ ਵੱਲੋਂ ਦਿੱਤੇ ਭਰੋਸੇ ‘ਤੇ 21 ਜੂਨ ਨੂੰ ਹੋਣ ਵਾਲੀ ਭੁੱਖ ਹੜਤਾਲ ਵੀ ਮੁਲਤਵੀ ਕਰ ਦਿੱਤੀ ਗਈ ਹੈ। ਢਾਡੀ ਸਭਾ ਨੇ ਮੁੜ ਦੁਹਰਾਇਆ ਕਿ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ।
                   ਇਸ ਮੌਕੇ ਗਿਆਨੀ ਬਲਦੇਵ ਸਿੰਘ ਐਮ.ਏ ਪ੍ਰਧਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ, ਗੁਰਮੇਜ ਸਿੰਘ ਸ਼ਹੂਰਾ ਮੈਂਬਰ ਮੀਰੀ-ਪੀਰੀ ਢਾਡੀ ਸਭਾ, ਖੜਕ ਸਿੰਘ ਪਠਾਨਕੋਟ, ਗੁਰਪ੍ਰਤਾਪ ਸਿੰਘ ਪਦਮ, ਪੂਰਨ ਸਿੰਘ ਅਰਸ਼ੀ, ਕੁਲਬੀਰ ਸਿੰਘ ਮੱਦੂਛਾਂਗਾ, ਭੁਪਿੰਦਰ ਸਿੰਘ ਪਾਰਸਮਣੀ, ਨਿਰਮਲ ਸਿੰਘ ਜੇਠੂਵਾਲ, ਸੁੱਚਾ ਸਿੰਘ ਖੋਖਰ, ਰੂਪ ਸਿੰਘ ਨਾਗ, ਸਤਨਾਮ ਸਿੰਘ ਕਸੇਲ, ਭੁਪਿੰਦਰ ਸਿੰਘ ਵਡਾਲੀ, ਮਿਤਰਪਾਲ ਸਿੰਘ, ਭੁਪਿੰਦਰ ਸਿੰਘ ਤਾਜੇਚੱਕ, ਸੁਖਦੇਵ ਸਿੰਘ ਬੂਹ, ਸ਼ਰਨਜੀਤ ਸਿੰਘ ਝਬਾਲ, ਲਖਬੀਰ ਸਿੰਘ ਲੱਕੀ, ਕਪੂਰ ਸਿੰਘ ਜਥੇਦਾਰ ਪੱਬਾਰਾਲੀ, ਉਂਕਾਰ ਸਿੰਘ, ਮਨਮੋਹਨ ਸਿੰਘ, ਕੁਲਦੀਪ ਸਿੰਘ, ਮੱਘਰ ਸਿੰਘ, ਪਰਮਜੀਤ ਸਿੰਘ ਹਾਲੀ, ਸੰਤੋਖ ਸਿੰਘ ਬਾਦਲ, ਸੁਖਦੇਵ ਸਿੰਘ ਬਾਦਲ ਆਦਿ ਤੋਂ ਇਲਾਵਾ ਨਿਰਵੈਰ ਸਿੰਘ ਮੀਤ ਸਕੱਤਰ ਵਰਿੰਦਰ ਸਿੰਘ ਠਰੂ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਨੇ ਵਾਤਾਵਰਣ ਦਿਹਾੜੇ ਵਜੋਂ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰਤਾਗੱਦੀ ਦਿਵਸ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਤਾਗੱਦੀ …