ਅੰਮ੍ਰਿਤਸਰ, 25 ਜੂਨ ਜਗਦੀਪ ਸਿੰਘ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਦੀਆਂ ਵਿਦਿਆਰਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬੀ.ਏ
(ਸਮੈਸਟਰ ਪਹਿਲਾ) ਦੀ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿੱਚ 80 ਫੀਸਦ ਤੋਂ ਵੱਧ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ `ਚ ਅਹਿਮ ਸਥਾਨ ਹਾਸਲ ਕੀਤੇ ਹਨ ਹਨ।
ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਦੱਸਿਆ ਹੈ ਕਿ ਗਰੀਮਾ ਸ਼ਰਮਾ ਨੇ 84.5 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ `ਚ ਪਹਿਲਾ ਸਥਾਨ, ਅਨੁਧੀ ਮਹਿਤਾ ਨੇ 83.7 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜ਼ਾ ਸਥਾਨ ਅਤੇ ਮਨਮੀਤ ਕੌਰ ਨੇ 82.7 ਪ੍ਰਤੀਸ਼ਤ ਅੰਕਾਂ ਨਾਲ ਪੰਜਵਾਂ ਸਥਾਨ ਹਾਸਲ ਕੀਤਾ ਹੈ।ਇਸ ਤੋਂ ਇਲਾਵਾ ਰਾਧੀਕਾ ਸ਼ਰਮਾ ਨੇ 81.5 ਪ੍ਰਤੀਸ਼ਤ ਨਾਲ ਅੱਠਵਾਂ, ਮੁਸਕਾਨ ਨੇ 81 ਪ੍ਰਤੀਸ਼ਤ ਪ੍ਰਾਪਤ ਕਰਕੇ ਦੱਸਵਾਂ ਅਤੇ ਸ਼ਿਪਰਾ ਨੇ 80.5 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ `ਚ ਬਾਰ੍ਹਵਾਂ ਸਥਾਨ ਹਾਸਲ ਕੀਤਾ ਹੈ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਅਤੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਸੰਦੀਪ ਜੁਤਸ਼ੀ, ਡੀਨ ਅਕਾਦਮਿਕ ਡਾ. ਸਿਮਰਦੀਪ, ਪ੍ਰੋ. ਕਿਰਨ ਗੁਪਤਾ, ਪ੍ਰੋ. ਰੇਨੂੰ ਵਸ਼ਿਸ਼ਟ ਅਤੇ ਪ੍ਰੋ. ਕੰਵਰਪਾਲ ਸਿੰਘ ਨੇ ਵਿਦਿਆਰਥਣਾਂ ਦੀ ਪ੍ਰਸ਼ੰਸਾ ਕਰਦੇ ਹੋਏ ਉਹਨਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media