Monday, December 23, 2024

ਵੋਟਰ ਜਾਗਰੂਕਤਾ ਲਈ ਆਨਲਾਇਨ ਕੁਇਜ਼ ਮੁਕਾਬਲਾ ਅੱਜ

ਕਪੂਰਥਲਾ, 4 ਜੁਲਾਈ (ਪੰਜਾਬ ਪੋਸਟ ਬਿਊਰੋ) – ਮੁੱਖ ਚੋਣ ਅਫਸਰ ਪੰਜਾਬ ਵਲੋਂ ਵੋਟਰ ਜਾਗਰੂਕਤਾ ਤੇ ਮਜ਼ਬੂਤ ਲੋਕਤੰਤਰ ਲਈ ਇਕ ਆਨਲਾਇਨ ਕੁਇਜ਼ ਮੁਕਾਬਲਾ 5 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ।ਇਸ ਦਾ ਵਿਸ਼ਾ ‘ਸੰਵਿਧਾਨ ਅਧਾਰਿਤ ਲੋਕਤੰਤਰ’ ਹੈ।
                  ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਆਨਲਾਇਨ ਕੁਇਜ਼ ਮੁਕਾਬਲਾ ਕੈਂਪਸ ਅੰਬੈਸਡਰਾਂ, ਈ.ਐਲ.ਸੀ ਮੈਂਬਰਾਂ ਤੇ 18 ਸਾਲ ਤੋਂ ਉੱਪਰ ਉਮਰ ਦੇ ਵਿਦਿਆਰਥੀਆਂ ਲਈ ਹੈ।ਇਹ ਮੁਕਾਬਲਾ ਸ਼ਾਮ 4 ਵਜੇ ਹੋਵੇਗਾ, ਜਿਸ ਲਈ ਕੁੱਲ 25 ਸਵਾਲਾਂ ਲਈ 15 ਮਿੰਟ ਦਾ ਸਮਾਂ ਦਿੱਤਾ ਜਾਵੇਗਾ।ਜੇਤੂਆਂ ਨੂੰ ਨਗਦ ਇਨਾਮ ਤੇ ਪ੍ਰਮਾਣ ਪੱਤਰ ਦਿੱਤੇ ਜਾਣਗੇ।ਜਿਸ ਵਿਚ ਪਹਿਲਾ ਇਨਾਮ 1100 ਰੁਪੈ, ਦੂਜਾ ਇਨਾਮ 800 ਰੁਪੈ ਤੇ ਤੀਜਾ ਇਨਾਮ 500 ਰੁਪੈ ਹੋਵੇਗਾ।
                ਉਨ੍ਹਾਂ ਸਮੂਹ ਕੈਂਪਸ ਅੰਬੈਸਡਰਾਂ, ਵੋਟਰ ਸਾਖਰਤਾ ਕਲੱਬਾਂ ਦੇ ਮੈਂਬਰਾਂ ਤੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਨਲਾਇਨ ਮੁਕਾਬਲੇ ਵਿਚ ਵੱਧ ਚੜ ਕੇ ਹਿੱਸਾ ਲੈਣ।ਉਨਾਂ ਕਿਹਾ ਕਿ ਇਕ ਤੋਂ ਵੱਧ ਪ੍ਰਤੀਯੋਗੀਆਂ ਦੇ ਬਰਾਬਰ ਦੇ ਨੰਬਰ ਆਉਂਦੇ ਹਨ ਤਾਂ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …