Monday, July 14, 2025
Breaking News

ਗੁਰੂ ਨਾਨਕ ਦੇਵ ਸਕੂਲ ਵਿਖੇ ਧਾਰਮਿਕ ਪ੍ਰੀਖਿਆ ਆਯੋਜਿਤ

ਵਿਦਿਆਰਥੀਆਂ ਨੂੰ ਧਾਰਮਿਕ ਸਿਖਿਆ ਦੇਣੀ ਸਮੇ ਦੀ ਮੁੱਖ ਲੋੜ- ਹਰਸਿਮਰਤ ਸਿੰਘ ਸੰਧੂ

PPN1011201402
ਬਟਾਲਾ, 10 ਨਵੰਬਰ (ਨਰਿੰਦਰ ਬਰਨਾਲ) – ਗੁਰੂ ਨਾਨਕ ਦੇਵ ਪਬਲਿਕ ਸਕੂਲ ਹਰਚੋਵਾਲ ਰੋਡ ਕਾਦੀਆਂ ਵਿਖੇ  ਵਿਦਿਆਰਥੀਆਂ ਨੇ ਸਿਖ ਮਿਸਨਰੀ ਕਾਲਜ ਲੁਧਿਆਣਾ ਵੱਲੋ ਸਿਖ  ਧਰਮ ਬਾਰੇ ਜਾਣਕਾਰੀ ਦੇਣ ਲਈ ਕਰਵਾਈ ਜਾਂਦੀ ਸਲਾਨਾ ਧਾਰਮਿਕ ਪ੍ਰੀਖਿਆ ਵਿਚ ਗੁਰੂ ਨਾਨਕ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ ਕਿ ਹਿਸਾ ਲਿਆ।ਸਿਖ ਮਿਸਨਰੀ ਕਾਲਜ ਲੁਧਿਆਣਾ ਵੱਲੋ ਭੇਜ ਪ੍ਰੀਖਿਆ ਅਮਲੇ ਦੇ ਕਰਮਚਾਰੀ ਵੱਲੋ ਬੜੇ ਵਧੀਆਂ ਤਰੀਕ ਨਾਲ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ।ਬਹੁਤ ਸਾਂਤ ਦੇ ਸਰਧਾ ਭਾਵਨਾ ਨਾਲ ਕਰਵਾਈ ਪ੍ਰੀਖਿਆ ਦੇ ਸਬੰਧ ਵਿਚ ਸਕੂਲ ਐਮ ਡੀ ਹਰਸਿਮਰਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਸਕੂਲ ਵਿਚ ਹਰ ਧਾਰਮਿਕ ਪ੍ਰੀਖਿਆ ਕਰਵਾਈ ਜਾਦੀ ਹੈ ਤੇ ਵਿਦਿਅਰਥੀਆਂ ਵੱਲੋ ਪ੍ਰਾਪਤ ਵਜੀਫੇ ਦੇ ਨਾਲ, ਵਿਦਿਆਰਥੀਆਂ ਵਿਚ ਧਾਮਿਕ ਬਿਰਤੀ ਭਾਵਨਾ ਆਉਦੀ ਹੈ ਜੋ ਕਿ ਸਮੇ ਦੀ ਮੁਖ ਲੋੜ ਹੈ, ਜਿਹੜੇ ਵਿਦਿਆਰਥੀ ਗੁਰੂ ਘਰ ਨਾਲ ਜੁੜਦੇ ਹਨ, ਉਹ ਸਮਾਜ ਵਿਚ ਇੱਕ ਸਫਲ ਤੇ ਅਗਾਂਹ ਵਧੂ ਸੋਚ ਦੇ ਮਾਲਕ ਬਣਦੇ ਹਨ।ਗੁਰੂ ਨਾਨਕ ਦੇਵ ਸਕੂਲ ਦੀ ਸੋਚ ਵੀ ਸਮਾਜ ਵਿਚ ਪਿਆਰ ਭਾਂਵਨਾ ਤੇ ਆਪਸੀ ਭਾਂਈਚਾਰਾ ਨੂੰ ਪਹਿਲ ਦੇ ਅਧਾਂਰ ਤੇ ਅਪਣਾਇਆ ਜਾਂਦਾ ਹੈ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply