ਬਠਿੰਡਾ, 10 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) -ਏਕ ਨੁਰ ਵੈਲਫੇਅਰ ਸੁਸਾਇਟੀ ਬਠਿੰਡਾ ਅਤੇ ਯੋਗ ਸੇਵਾ ਸਮਿਤੀ ਬਠਿੰਡਾ ਵਲੋ ਸਮਰ ਹਿੱਲ ਕਾਂਨਵੈਟ ਸਕੂਲ ਬਠਿੰਡਾ ਵਿਖੇ 10 ਦਿਨਾਂ ਯੋਗ ਕੈਪ ਲਗਾਇਆ ਗਿਆ ਸੀ। ਇਸ ਕੈਂਪ ਦੀ ਸਮਾਪਤੀ ਸਮਂੇ ਯੋਗ ਗੁਰੂ ਨੇ ਬੱਚਿਆਂ ਨੂੰ ਕੰਨ,ਨੱਕ,ਗਲੇ,ਸਰਵਾਇਕਲ,ਪੇਟ ਦਰਦ,ਅੱਖਾਂ ਦੀ ਰੋਸ਼ਨੀ ਸਬੰਧੀ ਯੋਗ ਅਭਿਆਸ ਕਰਵਾਏ ਅਤੇ ਇਹਨਾਂ ਬਾਰੇ ਵਿਸਤਾਰ ਪੁਰਵਕ ਦੱਸਿਆ। ਇਸ ਮੌਕੇ ਤੇ ਰਾਜੂ ਭੱਠੇ ਵਾਲੇ ਪ੍ਰਧਾਨ ਵਪਾਰ ਮੰਡਲ ਵੱਲੋ ਸਕੂਲ ਦੇ ਅਧਿਆਪਕਾ ਨੂੰੂ ਸਰਟੀਫਿਕੇਟ ਦੇਣ ਉਪਰੰਤ ਕਿਹਾ ਕਿ ਭਵਿੱਖ ਵਿਚ ਵੀ ਬੱਚਿਆਂ ਦੀ ਖੁਸ਼ਹਾਲੀ ਲਈ ਇਸ ਤਰ੍ਹਾਂ ਦੇ ਯੋਗ ਕਂੈਪ ਲਗਾਏ ਜਾਣਗੇ। ਇਸ ਮੌਕੇ ‘ਤੇ ਮੂਨ ਬਾਂਸਲ ਨੇ ਬੱਚਿਆਂ ਨੂੰ ਮਾਤਾ- ਪਿਤਾ,ਅਧਿਆਪਕ ਦਾ ਸਨਮਾਣ ਕਰਨਾ,ਹਰ ਤਰ੍ਹਾਂ ਦੇ ਨਸ਼ਿਆਂ ਤੋਂ ਦੂਰ ਰਹਿਣਾ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਸੰਘਰਸ ਕਰਨਾ ਦੀ ਪ੍ਰਰੇਨਾ ਦਿੱਤੀ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …