ਸੰਗਰੂਰ, 28 ਅਗਸਤ (ਜਗਸੀਰ ਲੌਂਗੋਵਾਲ ) – ਰੁਜ਼ਗਾਰ ਦੀ ਥਾਂ ਮਿਲ ਰਹੇ ਪਰਚੇ ਅਤੇ ਲਾਠੀਆਂ ਤੋਂ ਸਰਕਾਰ ਤੇ ਖਫਾ ਬੇਰੁਜ਼ਗਾਰਾਂ ਨੇ ਸਥਾਨਕ ਸਿਵਲ
ਹਸਪਤਾਲ ਕੋਲ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਪਿੱਟ ਸਿਆਪਾ ਕੀਤਾ।ਮੋਰਚੇ ਦੇ ਆਗੂ ਅਮਨ ਸੇਖਾ ਨੇ ਦੱਸਿਆ ਕਿ ਜਿਥੇ 31 ਦਸੰਬਰ ਤੋਂ ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ‘ਤੇ ਪੱਕਾ ਮੋਰਚਾ ਜਾਰੀ ਹੈ, ਉਥੇ ਹੀ ਅਨੇਕਾਂ ਵਾਰ ਮੋਤੀ ਮਹਿਲ ਜਾ ਕੇ ਰੁਜ਼ਗਾਰ ਵੀ ਮੰਗਿਆ ਜਾਂਦਾ ਹੈ।ਕੁੱਝ ਦਿਨ ਪਹਿਲਾਂ 25 ਅਗਸਤ ਨੂੰ ਮੋਤੀ ਮਹਿਲ ਨੇੜੇ ਰੋਸ ਪ੍ਰਦਰਸ਼ਨ ਕਰਨ ਪਹੁੰਚੇ ਬੇਰੁਜ਼ਗਾਰਾਂ ‘ਤੇ ਸਰਕਾਰੀ ਜਬਰ ਢਾਹਿਆ ਗਿਆ ਅਤੇ ਉਲਟਾ ਮਾਮਲੇ ਦਰਜ਼ ਵੀ ਕੀਤੇ ਗਏ। ਉਨਾਂ ਦੱਸਿਆ ਕਿ ਇਕ ਹਫਤੇ ਤੋਂ ਸਿਵਲ ਹਸਪਤਾਲ ਵਾਲੀ ਸਥਾਨਕ ਟੈਂਕੀ ‘ਤੇ ਬੈਠੇ ਬੇਰੁਜ਼ਗਾਰ ਮੁਨੀਸ਼ ਫਾਜ਼ਿਲਕਾ ਦੀ ਸਾਰ ਵੀ ਨਹੀਂ ਲਈ ਜਾ ਰਹੀ।
ਇਸ ਮੌਕੇ ਪਰਤਿੰਦਰ ਕੌਰ, ਗੁਰਪ੍ਰੀਤ ਕੌਰ ਗਾਜ਼ੀਪੁਰ, ਕੁਲਵੰਤ ਸਿੰਘ ਲੌਂਗੋਵਾਲ, ਜੱਗੀ ਜੋਧਪੁਰ, ਹਰਦਮ ਸਿੰਘ, ਅਮਨ ਬਾਵਾ, ਮਨਪ੍ਰੀਤ ਕੌਰ, ਕੁਲਦੀਪ ਕੌਰ, ਰਵਿੰਦਰ ਕੌਰ, ਰਣਧੀਰ ਸਿੰਘ ਭਵਾਨੀਗੜ੍ਹ, ਲਖਵਿੰਦਰ ਕੌਰ, ਸਿਮਰਜੀਤ ਕੌਰ, ਬਲਜੀਤ ਕੌਰ, ਗੁਰਪ੍ਰੀਤ ਕੌਰ ਮਲੇਰਕੋਟਲਾ, ਰਿੰਪੀ ਕੌਰ, ਗੁਰਜੰਟ ਸਿੰਘ ਕੋਟ ਭਾਰਾ, ਕੁਲਜੀਤ ਸਿੰਘ, ਸੁਖਵੀਰ ਸਿੰਘ ਕੋਟ ਫੱਤਾ ਆਦਿ ਮੌਜ਼ੂਦ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media