Tuesday, April 21, 2026

ਪਲਾਨਿੰਗ ਕੋਰਸਾਂ ‘ਚ ਕੁੱਝ ਸੀਟਾਂ ਵਾਸਤੇ ਅਪਲਾਈ ਦੀ ਅੰਤਿਮ ਤਰੀਕ `ਚ ਵਾਧਾ

ਅੰਮ੍ਰਿਤਸਰ, 28 ਅਗਸਤ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਵਿਚ ਚੱਲ ਰਹੇ ਬੈਚੁਲਰ ਆਫ ਪਲਾਨਿੰਗ (ਅਰਬਨ ਅਤੇ ਰਿਜ਼ਨਲ), ਮਾਸਟਰ ਆਫ ਪਲਾਨਿੰਗ ਅਰਬਨ (ਜੰਮੂ ਕਸ਼ਮੀਰ ਦੇ ਵਸਨੀਕਾਂ ਦਾ ਕੋਟਾ), ਮਾਸਟਰ ਆਫ ਪਲਾਨਿੰਗ ਇਨਫਰਾਸਟਰਕਚਰ ਅਤੇ ਮਾਸਟਰ ਆਫ ਪਲਾਨਿੰਗ (ਟਰਾਂਸਪੋਰਟ) ਕੋਰਸਾਂ ਵਿਚ ਅਕਾਦਮਿਕ ਸੈਸ਼ਨ 2021-22 ਵਾਸਤੇ ਕੁੱਝ ਖਾਲੀ ਸੀਟਾਂ ਲਈ ਐਪਲੀਕੇਸ਼ਨ ਫੀਸ ਤੇ ਫਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ ਵਧਾ ਕੇ 8 ਸਤੰਬਰ 2021 ਕਰ ਦਿੱਤੀ ਗਈ ਹੈ।ਉਮੀਦਵਾਰ ਦਾਖਲੇ ਲਈ ਯੂਨੀਵਰਸਿਟੀ ਦੀ ਵੈਬਸਾਈਟ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ।
                    ਵਿਭਾਗ ਦੇ ਮੁਖੀ, ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਦਾਖਲਾ ਆਨਲਾਈਨ ਕੌਂਸਲਿੰਗ ਜ਼ਰੀਏ `ਫਸਟ ਕਮ ਫਸਟ ਸਰਵ` ਦੇ ਆਧਾਰ `ਤੇ ਹੋਵੇਗਾ।ਚੁਣੇ ਗਏ ਉਮੀਦਵਾਰਾਂ ਨੂੰ ਮੌਕੇ `ਤੇ ਹੀ ਫੀਸ ਜਮ੍ਹਾਂ ਕਰਵਾਉਣੀ ਲਾਜ਼ਮ ਹੋਵੇਗੀ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …