12.88 ਕਰੋੜ ਰੁਪੈ ਦੇ ਅਵਾਰਡ ਪਾਸ
ਕਪੂਰਥਲਾ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵਲੋਂ ਅੱਜ ਨੈਸ਼ਨਲ ਲੋਕ ਅਦਾਲਤ ਲਗਾਈ ਗਈ।ਜਿਸ ਵਿੱਚ
1111 ਕੇਸਾਂ ਦਾ ਨਿਪਟਾਰਾ ਕਰਕੇ 12.88 ਕਰੋੜ ਰੁਪੈ ਦੇ ਐਵਾਰਡ ਪਾਸ ਕੀਤੇ ਗਏ।ਜਿਲ੍ਹਾ ਕੋਰਟ ਕੰਪਲੈਕਸ ਕਪੂਰਥਲਾ ਵਿਖੇ 10, ਫਗਵਾੜਾ ਵਿਖੇ 4, ਸੁਲਤਾਨਪੁਰ ਲੋਧੀ ਵਿਖੇ 2 ਅਤੇ ਭੁਲੱਥ ਵਿਖੇ 1 ਬੈਂਚ ਗਠਿਤ ਕੀਤਾ ਗਿਆ।ਲੋਕ ਅਦਾਲਤ ਵਿੱਚ ਕ੍ਰਿਮੀਨਲ ਕੰਪਾੳਂਡਏਬਲ, ਧਾਰਾ 138 ਐਨ.ਆਈ ਐਕਟ, ਬੈਂਕ ਰਿਕਵਰੀ ਕੇਸ, ਐਮ.ਏ.ਸੀ.ਟੀ ਕੇਸ, ਲੇਬਰ ਮੈਟਰਸ, ਬਿਜਲੀ ਅਤੇ ਪਾਣੀ ਦੇ ਬਿੱਲਾਂ ਸੰਬੰਧੀ ਮਾਮਲੇ, ਵਿਵਾਹਿਕ ਮਾਮਲੇ, ਲੈਂਡ ਐਕੂਜੀਸਨ ਕੇਸ, ਸਰਵਿਸ ਮੈਟਰਸ, ਰੈਵਨਿਊ ਕੇਸ ਅਤੇ ਹੋਰ ਸਿਵਲ ਮੈਟਰਸ, ਰੈਂਟ, ਇੰਜਕਸਨ ਸੂਟ, ਸਪੈਸਫਿਕ ਪ੍ਰਫੋਰਮੈਂਸ ਵਗੈਰਾ ਦੇ ਲੰਬਿਤ ਅਤੇ ਪ੍ਰੀਲਿਟੀਗੇਟਿਵ ਕੇਸ ਸ਼ਾਮਿਲ ਕੀਤੇ ਗਏ।
ਸ਼੍ਰੀਮਤੀ ਰਾਜਵਿੰਦਰ ਕੌਰ, ਇੰਚਾਰਜ/ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਨੇ ਦੱਸਿਆ ਕਿ ਲੋਕ ਅਦਾਲਤ ਵਿੱਚ ਕੇਸ ਲਗਾਉਣ ਨਾਲ ਸਮਾਂ ਅਤੇ ਪੈਸੇ ਦੋਵਾਂ ਦੀ ਬੱਚਤ ਹੁੰਦੀ ਹੈ ਅਤੇ ਇਸ ਦੇ ਫੈਸਲੇ ਦੇ ਖਿਲਾਫ ਅਪੀਲ ਕਿਸੇ ਵੀ ਉੱਚ ਅਦਾਲਤ ਵਿੱਚ ਨਹੀਂ ਲਗਾਈ ਜਾ ਸਕਦੀ ਹੈ।
ਨੈਸ਼ਨਲ ਲੋਕ ਅਦਾਲਤ ਵਿੱਚ ਜੁਡੀਸ਼ੀਅਲ ਅਦਾਲਤਾਂ ਵਲੋਂ ਲਗਭਗ 2862 ਕੇਸ ਸ਼ਾਮਲ ਕੀਤੇ ਗਏ, ਜਿਨ੍ਹਾਂ ਵਿਚੋਂ 1111 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਲਗਭਗ 12,88,06,453/ ਰੁਪਏ ਦੀ ਰਕਮ ਮੁਆਵਜ਼ੇ ਵੱਜੋਂ ਸੈਟਲ ਕੀਤੀ ਗਈ।
ਕਪੂਰਥਲਾ ਵਿਖੇ ਜੁਡੀਸ਼ੀਅਲ ਬੈਂਚਾਂ ਦੀ ਪ੍ਰਧਾਨਗੀ ਸ਼੍ਰੀਮਤੀ ਰਾਜਵਿੰਦਰ ਕੌਰ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ, ਸ਼੍ਰੀ ਜ਼ਸਪਾਲ ਵਰਮਾ ਐਡੀਸ਼ਨਲ ਜਿਲ੍ਹਾ ਅਤੇ ਸੈਸ਼ਨ ਜੱਜ ਕਪੂਰਥਲਾ, ਸ਼੍ਰੀ ਰਮਨ ਕੁਮਾਰ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਪੂਰਥਲਾ, ਡਾ. ਗੁਰਪ੍ਰੀਤ ਕੌਰ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਕਪੂੂਰਥਲਾ, ਸ਼੍ਰੀਮਤੀ ਮੋਨਿਕਾ ਲਾਂਬਾ ਸਿਵਲ ਜੱਜ (ਸੀਨੀਅਰ ਡਵੀਜਨ) ਕਪੂਰਥਲਾ, ਸ਼੍ਰੀ ਜ਼ਸਵੀਰ ਸਿੰਘ ਚੀਫ ਜੁਡੀਸ਼ੀਅਲ ਮੈਜਿਸਟੇ੍ਰਟ ਕਪੂਰਥਲਾ, ਸ਼੍ਰੀਮਤੀ ਸੁਪ੍ਰੀਤ ਕੌਰ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜਨ) ਕਪੂਰਥਲਾ, ਸ਼੍ਰੀ ਪ੍ਰਤੀਕ ਗੁਪਤਾ ਸਿਵਲ ਜੱਜ (ਜੂ.ਡੀ), ਮਿਸ ਮੋਨਿਕਾ ਸਿਵਲ ਜੱਜ (ਜੂ.ਡੀ) ਕਪੂਰਥਲਾ ਅਤੇ ਸ਼੍ਰੀ ਬਲਵਿੰਦਰ ਸਿੰਘ ਦਿਓਲ ਚੇਅਰਮੈਨ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਕਪੂਰਥਲਾ ਵਲੋਂ ਕੀਤੀ ਗਈ।
ਉਪ ਮੰਡਲ ਫਗਵਾੜਾ ਵਿਖੇ ਜੁਡੀਸ਼ੀਅਲ ਬੈਂਚਾਂ ਦੀ ਪ੍ਰਧਾਨਗੀ ਸ਼੍ਰੀ ਸੁਖਵਿੰਦਰ ਸਿੰਘ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜਨ) ਫਗਵਾੜਾ, ਸ਼੍ਰੀ ਰਵੀਪਾਲ ਸਿੰਘ ਸਿਵਲ ਜੱਜ (ਜੂਨੀਅਰ ਡਵੀਜਨ), ਸ਼੍ਰੀ ਅਰੁਣ ਸ਼ੋਰੀ ਸਿਵਲ ਜੱਜ (ਜੂਨੀਅਰ ਡਵੀਜਨ), ਫਗਵਾੜਾ ਅਤੇ ਮਿਸ ਰੇਨੁਕਾ, ਸਿਵਲ ਜੱਜ (ਜੂਨੀਅਰ ਡਵੀਜਨ), ਫਗਵਾੜਾ ਵੱਲੋਂ ਕੀਤੀ ਗਈ।ਉਪ ਮੰਡਲ ਸੁਲਤਾਨਪੁਰ ਲੋਧੀ ਵਿਖੇ ਜੁਡੀਸ਼ੀਅਲ ਬੈਂਚਾਂ ਦੀ ਪ੍ਰਧਾਨਗੀ ਸ਼੍ਰੀ ਮਹੇਸ਼ ਕੁਮਾਰ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ) ਸੁਲਤਾਨਪੁਰ ਲੋਧੀ ਅਤੇ ਸ਼੍ਰੀ ਰਜਿੰਦਰਪਾਲ ਸਿੰਘ ਗਿੱਲ ਸਿਵਲ ਜੱਜ (ਜੂਨੀਅਰ ਡਵੀਜਨ) ਸੁਲਤਾਨਪੁਰ ਲੋਧੀ ਨੇ ਕੀਤੀ।
ਉਪ ਮੰਡਲ ਭੁਲੱਥ ਵਿਖੇ ਜੁਡੀਸ਼ੀਅਲ ਬੈਂਚ ਦੀ ਪ੍ਰਧਾਨਗੀ ਡਾ. ਸੁਸ਼ੀਲ ਬੋਧ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ) ਭੁੱਲਥ ਨੇ ਕੀਤੀ।
ਸ਼੍ਰੀ ਮਹੇਸ਼ ਕੁਮਾਰ ਸ਼ਰਮਾ ਚੀਫ ਜੁਡੀਸ਼ੀਅਲ ਮੈਜਿਸਟੇ੍ਰਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਨੇ ਦੱਸਿਆ ਕਿ ਜਿਲ੍ਹਾ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ ਅਤੇ ਭੁਲੱਥ ਦੀਆਂ ਅਦਾਲਤਾਂ ਵਿੱਚ 11 ਦਸੰਬਰ ਨੂੰ ਅਗਲੀ ਨੈਸ਼ਨਲ ਲੋਕ ਅਦਾਲਤ ਲੱਗੇਗੀ।
Punjab Post Daily Online Newspaper & Print Media