Tuesday, July 29, 2025
Breaking News

ਲਾਇਨ ਕਲੱਬ ਸੰਗਰੂਰ ਗਰੇਟਰ ਮੈਬਰਾਂ ਨੇ ਪਰਿਵਾਰਾਂ ਸਮੇਤ ਮਨਾਈ ਦੀਵਾਲੀ

ਸੰਗਰੂਰ, 31 ਅਕਤੂਬਰ (ਜਗਸੀਰ ਲੌਂਗੋਵਾਲ) – ਅੱਜ ਲਾਇਨਜ਼ ਕਲੱਬ ਸੰਗਰੂਰ ਗਰੇਟਰ ਵਲੋਂ ਲਾਇਨ ਇੰਜ. ਵੀ.ਕੇ ਦੀਵਾਨ ਦੀ ਪ੍ਰਧਾਨਗੀ ਹੇਠ ਹੋਟਲ ਸਪੈੰਗਲ ਸਟੋਨ ਲੱਡਾ ਵਿਖੇ ਦੀਵਾਲੀ ਦਾ ਪ੍ਰੋਗਰਾਮ ਕਲੱਬ ਦੇ ਸਾਰੇ ਪਰਿਵਾਰਾਂ ਸਮੇਤ ਧੂਮਧਾਮ ਨਾਲ ਮਨਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਲਾਇਨ ਭੂਸ਼ਨ ਕਾਂਸਲ ਰਿਜ਼ਨ ਚੇਅਰਮੈਨ ਨੇ ਬੋਲਦਿਆਂ ਦੱਸਿਆ ਕਿ ਸਾਰੇ ਰਿਜ਼ਨ ਵਿਚੋਂ ਲਾਇਨ ਕਲੱਬ ਸੰਗਰੂਰ ਗਰੇਟਰ ਸੇਵਾ ਦੇ ਪ੍ਰੋਜੈਕਟਾਂ ਵਿੱਚ ਨੰਬਰ ਇੱਕ ‘ਤੇ ਚੱਲ ਰਿਹਾ ਹੈ।ਕਲੱਬ ਵਲੋਂ ਕਈ ਤਰ੍ਹਾਂ ਦੇ ਸੇਵਾ ਦੇ ਪ੍ਰੋਜੈਕਟ ਸਮੂਹ ਲਾਈਨ ਮੈਂਬਰਾਂ ਦੇ ਸਹਿਯੋਗ ਨਾਲ ਹਰ ਮਹੀਨੇ ਚਲਾਏ ਜਾ ਰਹੇ ਹਨ ਜਿਵੇਂ ਕਿ ਕਲੱਬ ਵੱਲੋਂ ਸਾਰਾ ਸਾਲ ਹੀ ਹਰ ਮਹੀਨੇ ਸ਼ੂਗਰ ਦਾ ਫ੍ਰੀ ਚੈਕਅੱਪ ਕੈਂਪ ਲਗਾਇਆ ਜਾਂਦਾ ਹੈ ਅਤੇ ਹਰ ਮਹੀਨੇ ਹੀ ਆਈ ਚੈਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਜਾਂਦਾ ਹੈ।ਹਰ ਮਹੀਨੇ ਇੱਕ ਦਿਨ ਜਰੂਰਤਮੰਦਾਂ ਨੂੰ ਭੋਜਨ/ਫਲ ਵੀ ਵੰਡੇ ਜਾਂਦੇ ਹਨ।
                  ਪ੍ਰੋਜੈਕਟ ਚੇਅਰਮੈਨ ਲਾਇਨ ਡਾਕਟਰ ਪ੍ਰਿਤਪਾਲ ਲਾਇਨ ਅਤੇ ਲਾਇਨ ਪ੍ਰੋ. ਅਜੈ ਗੋਇਲ ਦੀ ਦੇਖ-ਰੇਖ ਹੇਠ ਵਿਸ਼ੇਸ ਤੌਰ ‘ਤੇ ਕਲਚਰਲ ਪ੍ਰੋਗਰਾਮ ਤਿਆਰ ਕੀਤਾ ਗਿਆ ਸੀ।ਜਿਸ ਦਾ ਸਾਰੇ ਪਰਿਵਾਰਾਂ ਨੇ ਭਰਪੂਰ ਆਨੰਦ ਲਿਆ।ਪ੍ਰੋਗਰਾਮ ਵਿੱਚ ਲਾਇਨ ਨਰੰਜਨ ਦਾਸ ਸਿੰਗਲਾ ਜੋਨ ਚੇਅਰਮੈਨ ਵਿਸ਼ੇਸ ਤੌਰ ‘ਤੇ ਪਰਿਵਾਰ ਸਮੇਤ  ਹਾਜ਼ਰ ਰਹੇ।
                ਇਸ ਸਮੇਂ ਕਲੱਬ ਦੇ ਮੋਸਟ ਸੀਨੀਅਰ ਮੈੰਬਰ ਲਾਇਨ ਵਿਨੋਦ ਮਾਘਾਨ, ਲਾਇਨ ਡਾਕਟਰ ਸੁਰਿੰਦਰ ਜੈਨ, ਲਾਇਨ ਪਵਨ ਗੁਪਤਾ, ਲਾਇਨ ਰਾਜ ਕੁਮਾਰ ਗੋਇਲ, ਲਾਇਨ ਚਮਨ ਸਦਾਨਾ, ਲਾਇਨ ਅਸ਼ੋਕ ਗੋਇਲ, ਲਾਇਨ ਡਾਕਟਰ ਪ੍ਰਭਾਤ ਗਰਗ ਵੀ ਆਪਣੇ ਪਰਿਵਾਰਾਂ ਸਮੇਤ ਮੌਜ਼ਦ ਰਹੇ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …