ਅੰਮ੍ਰਿਤਸਰ, 5 ਨਵੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ -ਕਮ-ਪ੍ਰਧਾਨ ਜ਼ਿਲਾ੍ ਰੈਡ ਕਰਾਸ ਸਸਾਇਟੀ ਗੁਰਪ੍ਰੀਤ ਸਿੰਘ ਖਹਿਰਾ ਨੇ ਅਤੇ ਡਾ: ਦਵਿੰਦਰ ਕੌਰ
ਖਹਿਰਾ ਚੇਅਰਪਰਸਨ ਰੈਡ ਕਰਾਸ ਵਲੋਂ ਦਿਵਾਲੀ ਮੌਕੇ ਨਾਰੀ ਨਿਕੇਤਨ ਅੰਮ੍ਰਿਤਸਰ ਵਿਖੇ ਸਪੈਸ਼ਲ ਬੱਚਿਆਂ ਦੇ ਨਾਲ ਦਿਵਾਲੀ ਮਨਾਈ ਗਈ।ਡੀ.ਸੀ ਖਹਿਰਾ ਅਤੇ ਡਾ: ਦਵਿੰਦਰ ਖਹਿਰਾ ਨੇ ਬੱਚਿਆਂ ਨੂੰ ਫਰੂਟ, ਗਿਫਟ ਅਤੇ ਹੋਰ ਖਾਣ ਦਾ ਸਮਾਨ ਦਿੱਤਾ।ਡਾ: ਖਹਿਰਾ ਨੇ ਸਪੈਸ਼ਲ ਬੱਚਿਆਂ ਨਾਲ ਮਿਲ ਕੇ ਦਿਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।ਡਿਪਟੀ ਕਮਿਸ਼ਨਰ ਨੇ ਸਮੂਹ ਸਟਾਫ, ਇੰਨਮੇਟਸ ਅਤੇ ਬੱਚਿਆਂ ਨੂੰ ਦਿਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਉਹ ਗਰੀਨ ਦਿਵਾਲੀ ਮਨਾਉਣ ਅਤੇ ਪਟਾਕੇ ਚਲਾਉਣ ਤੋ ਗੁਰੇਜ਼ ਕਰਨ ਤਾਂ ਜੋ ਕਿਸੇ ਕਿਸਮ ਦੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ।
ਇਸ ਮੌਕੇ ਤਜਿੰਦਰ ਸਿੰਘ ਰਾਜਾ ਕਾਰਜ਼ਕਾਰੀ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਰਣਧੀਰ ਸਿੰਘ ਠਾਕੁਰ, ਸ਼ਿਸ਼ੂਪਾਲ ਤੋ ਇਲਾਵਾ ਸਮੂਹ ਸਟਾਫ ਹਾਜ਼ਰ ਸੀ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media