ਵੇਰਕਾ ਦੇ ਆਰ.ਓ.ਬੀ ਤੇ ਤਿੰਨ ਪੁੱਲਾਂ ਲਈ ਐਨ.ਓ.ਸੀ ਮਿਲਣ ‘ਤੇ ਕੀਤਾ ਧੰਨਵਾਦ
ਅੰਮ੍ਰਿਤਸਰ, 14 ਨਵੰਬਰ (ਸੁਖਬੀਰ ਸਿੰਘ) – ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਜਲੰਧਰ ਪਹੁੰਚ ਕੇ ਫੌਜ ਦੇ ਕੋਰ ਕਮਾਡਰਾਂ ਨਾਲ ਗੱਲਬਾਤ ਕਰਕੇ ਜਿਥੇ
ਵੇਰਕਾ ਦੇ ਰੇਲਵੇ ਓਵਰ ਬ੍ਰਿਜ਼ ਅਤੇ ਤਿੰਨ ਸਰਹੱਦੀ ਪਿੰਡਾਂ ਧਨੋਆ, ਮਾਹਵਾ ਤੇ ਕੱਕੜ ਲਈ ਐਨ.ਓ.ਸੀ ਜਾਰੌ ਕਰਨ ‘ਤੇੇ ਉਨਾਂ ਦਾ ਧੰਨਵਾਦ ਕੀਤਾ, ਉਥੇ ਸਰਹੱਦੀ ਖੇਤਰ ਵਿਚ ਬਣੇ 13 ਪੁੱਲਾਂ ਨੂੰ ਚੌੜਾ ਕਰਨ ਲਈ ‘ਇਤਰਾਜ਼ ਨਹੀਂ’ ਦੇ ਸਰਟੀਫਿਕੇਟਾਂ ਦੀ ਮੰਗ ਵੀ ਕੀਤੀ।ਜਲੰਧਰ ਵਿਖੇ ਜਨਰਲ ਮੈਣੀ ਅਤੇ ਬੰਸੀ ਕੁਨੱਪਾ ਨਾਲ ਕੀਤੀ ਗੱਲਬਾਤ ਦੌਰਾਨ ਔਜਲਾ ਨੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਸੁਰੱਖਿਅਤ ਲਾਂਘੇ ਦੇਣ ਲਈ 10 ਪੁੱਲ ਚੌੜੇ ਕਰਨ ਦੀ ਵਕਾਲਤ ਕਰਦੇ ਕਿਹਾ ਕਿ ਇਹ ਪੁੱਲ ਬਨਾਉਣ ਲਈ ਮੰਡੀ ਬੋਰਡ ਵੱਲੋਂ ਟੈਂਡਰ ਲਗਾ ਦਿੱਤੇ ਗਏ ਹਨ।ਪਰ ਫੌਜ ਵੱਲੋਂ ਇਤਰਾਜ਼ ਨਹੀਂ ਦਾ ਸਰਟੀਫਿਕੇਟ ਨਾ ਮਿਲਣ ਕਾਰਨ ਕੋਈ ਵੀ ਕੰਮ ਸ਼ੁਰੂ ਨਹੀਂ ਹੋ ਸਕਿਆ।ਔਜਲਾ ਨੇ ਚੱਕ ਅੱਲਾ ਬਖਸ਼, ਧਾਰੀਵਾਲ, ਉਧੜ, ਧਨੋਆ ਖੁਰਦ, ਨੇਸ਼ਟਾ, ਗੱਲੂਵਾਲ, ਭਰੋਭਾਲ, ਭਿੰਡੀ ਸੈਦਾ, ਮੰਝ, ਭੱਗੂਪੁਰ ਦੇ ਪੁੱਲ ਵੀ ਚੌੜੇ ਕਰਨ ਦੀ ਤਰੁੰਤ ਲੋੜ ਹੈ।ਉਨਾਂ ਕਿਹਾ ਕਿ ਉਨਾਂ ਨੇ ਰੱਖਿਆ ਮੰਤਰੀ ਕੋਲ ਪਹਿਲਾਂ ਵੀ ਇਹ ਮੁੱਦਾ ਬੜੀ ਵਾਰ ਉਠਾਇਆ ਹੈ।ਗੁਰਜੀਤ ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਕਿਲਾ ਗੋਬਿੰਦਗੜ ਨੇੜੇ ਬਣਨ ਵਾਲੀ ਸੜਕ ਝਬਾਲ ਰੋਡ ਨਾਲ ਸਿੱਧਾ ਸੰਪਰਕ ਬਣਾ ਸਕਦੀ ਹੈ।ਉਨਾਂ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਲਈ ਵੀ ਐਨ.ਓ.ਸੀ ਜਾਰੀ ਕਰਨ ਦੀ ਮੰਗ ਕੀਤੀ ਹੈ।
ਗੱਲਬਾਤ ਉਪਰੰਤ ਸੰਸਦ ਮੈਂਬਰ ਔਜਲਾ ਨੇ ਦੱਸਿਆ ਕਿ ਦੋਵਾਂ ਜਰਨੈਲਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਆਉਣ ਵਾਲੇ ਦਿਨਾਂ ਵਿਚ ਰਿਪੋਰਟ ਲੈ ਕੇ ਜਾਂ ਖ਼ੁਦ ਮੌਕਾ ਵੇਖ ਕੇ ਇੰਨਾਂ ਪੁੱਲਾਂ ਲਈ ਜ਼ਰੂਰੀ ਸਰਟੀਫਿਕੇਟ ਜਾਰੀ ਕਰਨਗੇ।
Punjab Post Daily Online Newspaper & Print Media