ਮੰਗਾਂ ਨਾ ਮੰਨੀਆਂ ਤਾਂ ਕੀਤਾ ਜਾਵੇਗਾ ਸੰਘਰਸ਼ – ਕਾਮਰੇਡ ਗੋਰਾ
ਸੰਗਰੂਰ, 4 ਦਸੰਬਰ (ਜਗਸੀਰ ਲੌਂਗੋਵਾਲ) – ਕਰੀਬੀ ਪਿੰਡ ਜੌਹਲਾ ਵਿਖੇ ਸੀਟੂ ਵਰਕਰਾਂ ਦੀ ਮੀਟਿੰਗ ਮਨਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸੀਟੂ ਦੇ
ਸੂਬਾਈ ਸਕੱਤਰ ਕਾਮਰੇਡ ਦਲਜੀਤ ਕੁਮਾਰ ਗੋਰਾ ਵਿਸ਼ੇਸ਼ ਤੌਰ ‘ਤੇ ਹਾਜ਼ਿਰ ਹੋਏ।ਕਾਮਰੇਡ ਗੋਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਸਾਰੀ ਮਜ਼ਦੂਰਾਂ ਦੀਆਂ ਮੰਗਾਂ ਜਿਵੇਂ ਕਿ ਚਾਰ ਲੇਬਰ ਕੋਡ ਖਤਮ ਕਰਕੇ ਪੁਰਾਣੇ ਕਿਰਤ ਕਾਨੂੰਨ ਕੇਂਦਰ ਸਰਕਾਰ ਵਲੋਂ ਬਹਾਲ ਕੀਤੇ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਕਾਮਰੇਡ ਗੋਰਾ ਨੇ ਹੋਰ ਮਜ਼ਦੂਰਾਂ ਦੀਆਂ ਹੋਰ ਮੰਗਾਂ ਜਿਵੇਂ ਕਿ ਪ੍ਰਵਾਸੀ ਮਜ਼ਦੂਰ ਐਕਟ 1979 ਨੂੰ ਲਾਗੂ ਨੂੰ ਕਰਨ ਦੀ ਮੰਗ ਕੀਤੀ ਅਤੇ ਮਨਰੇਗਾ ਮਜ਼ਦੂਰਾਂ ਨੂੰ ਉਸਾਰੀ ਕਿਰਤੀਆਂ ਵਿੱਚ ਸ਼ਾਮਲ ਕਰਕੇ ਪੂਰੇ ਲਾਭ ਦਿੱਤੇ ਜਾਣ ਅਤੇ ਉਸਾਰੀ ਕਿਰਤ ਭਲਾਈ ਬੋਰਡ ਨੂੰ ਮਜ਼ਬੂਤ ਕਰਕੇ ਉਸਾਰੀ ਕਿਰਤ ਭਲਾਈ ਫੰਡ ਕਿਰਤੀਆਂ ਦੀ ਭਲਾਈ ਲਈ ਵਰਤਿਆਂ ਜਾਵੇ।ਪੈਡਿੰਗ ਕੇਸ ਜਲਦੀ ਪਾਸ ਕੀਤੇ ਜਾਣ।ਮਜ਼ਦੂਰਾਂ ਦੀ ਲਾਭਪਾਤਰੀ ਕਾਪੀਆਂ ਬਣਾਉਣ ਲਈ ਲੇਬਰ ਇੰਸਪੈਕਟਰ ਨੂੰ ਰਾਏਕੋਟ ਸਬ ਡਵੀਜ਼ਨ ਵਿਖੇ ਬੈਠਣ ਲਈ ਕਈ ਵਾਰ ਐਸ.ਡੀ.ਐਮ ਰਾਏਕੋਟ ਨੂੰ ਮਿਲ ਚੁੱਕੇ ਹਨ, ਪਰ ਉਨ੍ਹਾਂ ਨੇ ਹਾਲੇ ਤੱਕ ਕੋਈ ਹੱਲ ਨਹੀ ਕੀਤਾ।ਉਸਾਰੀ ਮਜ਼ਦੂਰ ਆਪਣੀਆਂ ਦਿਹਾੜੀਆਂ ਛੱਡ ਕੇ ਲੁਧਿਆਣੇ ਗੇੜੇ ਮਾਰ ਮਾਰ ਅੱਕੇ ਪਏ ਹਨ ਅਤੇ ਪ੍ਰਸਾਸ਼ਨ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀ ਹੈ।
ਕਾਮਰੇਡ ਗੋਰਾ ਨੇ ਇਹ ਵੀ ਕਿਹਾ ਕਿ ਅਗਰ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਨੇ ਮਜ਼ਦੂਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੀਟੂ ਵਲੋਂ ਪਿੰਡਾਂ ਵਿੱਚ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਰੂਪ ਸਿੰਘ, ਮੇਜਰ ਸਿੰਘ, ਜੋਗਿੰਦਰ ਸਿੰਘ, ਟਹਿਲ ਸਿੰਘ, ਗੁਰਪ੍ਰੀਤ ਸਿੰਘ, ਜੀਤ ਸਿੰਘ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ, ਜਗਸੀਰ ਸਿੰਘ, ਸਿੰਗਾਰਾ ਸਿੰਘ, ਬੂਟਾ ਸਿੰਘ, ਕੁਲਵਿੰਦਰ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ, ਮਨਦੀਪ ਸਿੰਘ, ਗੁਰਮੇਲ ਸਿੰਘ, ਜੱਸਾ ਸਿੰਘ, ਰਾਜਾ ਸਿੰਘ, ਦਰਸ਼ਨ ਸਿੰਘ ਆਦਿ ਮੌਜ਼ੂਦ ਸਨ।
Punjab Post Daily Online Newspaper & Print Media