ਸੰਗਰੂਰ, 10 ਦਸੰਬਰ (ਜਗਸੀਰ ਲੌਂਗੋਵਾਲ) – ਇਲੈਕਟ੍ਰੋ ਹੋਮਿਓਪੈਥੀ ਡਿਵੈਲਪਮੈਂਟ ਆਰਗੇਨਾਈਜੇਸ਼ਨ ਦੇ ਕੌਮੀ ਪ੍ਰਧਾਨ ਡਾ. ਡੀ.ਕੇ ਪਾਲ ਜੋ ਭਾਰਤ ਵਿਚ
ਮੈਡੀਕਲ ਪ੍ਰਣਾਲੀ ਨੂੰ ਉੱਚਾ ਚੁੱਕਣ ਵਿੱਚ ਲੱਗੇ ਹੋਏ ਹਨ ਦਾ ਕਹਿਣਾ ਹੈ ਕਿ ਸਰੀਰ ਦੇ ਹਰ ਸੈਲ ਦੇ ਅੰਦਰ ਊਰਜਾ ਹੁੰਦੀ ਹੈ ਅਤੇ ਸਾਨੂੰ ਇਹ ਊਰਜਾ ਪੌਦਿਆਂ ਤੋਂ ਕੁਦਰਤੀ ਤੌਰ ‘ਤੇ ਮਿਲਦੀ ਹੈ।ਪੌਦਿਆਂ ਵਿੱਚ ਊਰਜਾ ਜਾਂ ਤੱਤਾਂ ਦੀਆਂ ਨਕਾਰਤਮਕ ਅਤੇ ਸਾਕਾਰਤਮਕ ਅਵਸਥਾਵਾਂ ਨੂੰ ਕੰਟਰੋਲ ਕਰਨ ਦੀ ਸਮਰੱਥਾ ਹੁੰਦੀ ਹੈ।ਜਿਸ ਨਾਲ ਰੋਗ ਨਸ਼ਟ ਹੋ ਜਾਂਦੇ ਹਨ।ਇਲੈਕਟ੍ਰੋ ਹੋਮਿਓਪੈਥੀ ਵਿੱਚ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ 12 ਦਸੰਬਰ ਨੂੰ ਸਰਸਵਤੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿਖੇ 11:00 ਵਜੇ ਤੋਂ 05:00 ਵਜੇ ਤੱਕ ਇਕ ਆਲ ਇੰਡੀਆ ਪੱਧਰ ਦਾ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ।ਆਲ ਇੰਡੀਆ ਇੰਡੀਅਨ ਇਲੈਕਟ੍ਰੋ ਹੋਮਿਓਪੈਥੀ ਰੈਕੋਗਨਾਈਜੇਸ਼ਨ ਸੰਘਰਸ਼ ਕਮੇਟੀ ਦੇ ਨੈਸ਼ਨਲ ਪੱਧਰ ਦੇ ਉੱਚ ਅਧਿਕਾਰੀ ਤੇ ਵੱਖੋ ਵੱਖ ਸੂਬਿਆਂ ਦੇ ਪ੍ਰਧਾਨ ਸੈਮੀਨਾਰ ਵਿੱਚ ਹਿੱਸਾ ਲੈਣ ਲਈ ਪਹੁੰਚ ਰਹੇ ਹਨ।ਵਰਨਣਯੋਗ ਹੈ ਕਿ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਆਰ.ਐਸ ਸਿੰਘ ਉਚੇਚੇ ਤੌਰ ‘ਤੇ ਸ਼ਾਮਿਲ ਹੋਣਗੇ।ਪ੍ਰਧਾਨ ਡਾਕਟਰ ਡੀ.ਕੇ ਪਾਲ, ਜਨਰਲ ਸਕੱਤਰ ਡਾ. ਵੀ.ਕੇ ਸਿੰਘ, ਖਜ਼ਾਨਚੀ ਡਾ. ਡੀ.ਕੇ ਤਿਵਾਰੀ, ਉਪ ਪ੍ਰਧਾਨ ਡਾ. ਕਪਿਲ ਸਿੰਘ ਠਾਕੁਰ, ਡਾ. ਪਰਮਿੰਦਰ ਦਿੱਲੀ, ਡਾ. ਆਰ.ਐਸ ਪਾਂਡੇ ਤੋਂ ਇਲਾਵਾ ਸੂਬਿਆਂ ਦੇ ਪ੍ਰਧਾਨ ਤੇ ਆਈ.ਈ.ਐਚ.ਆਰ.ਐਸ.ਸੀ ਦੇ ਮੈਂਬਰ ਪੁੱਜ ਰਹੇ ਹਨ।ਇਹ ਸਾਰੀ ਜਾਣਕਾਰੀ ਦਿੰਦਿਆਂ ਆਯੁਰਵੈਦਿਕ ਸੰਘ ਪੰਜਾਬ ਦੇ ਚੇਅਰਮੈਨ ਡਾ. ਭੀਮ ਸੈਨ ਕਾਂਸਲ ਨੇ ਕਿਹਾ ਆਉਣ ਵਾਲਾ ਯੁੱਗ ਇਲੈਕਟ੍ਰੋ ਹੋਮਿਓਪੈਥੀ ਦਾ ਯੁੱਗ ਹੈ ਯੂ.ਕੇ ਇਲੈਕਟ੍ਰੋਪੈਥੀ ਹੀ ਇੱਕ ਅਜਿਹਾ ਸਾਧਨ ਹੈ ਜਿਸ ਨਾਲ ਹਰ ਇੱਕ ਬਿਮਾਰੀ ਜੜ੍ਹ ਤੋਂ ਖ਼ਤਮ ਕੀਤੀ ਜਾਂਦੀ ਹੈ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media