Wednesday, April 8, 2026

ਖ਼ਾਲਸਾ ਕਾਲਜ ਵੂਮੈਨ ਵਿਖੇ ਸਾਈਬਰ ਕ੍ਰਾਈਮ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 10 ਦਸੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਐਨ.ਐਸ.ਐਸ ਵਿਭਾਗ ਵਲੋਂ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਞਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਸਹਿਯੋਗ ਨਾਲ ਇਹ ਸੈਮੀਨਾਰ ਸਾਈਬਰ ਜਾਗਰੂਕਤਾ ਦਿਵਸ ਨੂੰ ਸਮਰਪਿਤ ‘ਸਾਈਬਰ ਕ੍ਰਾਈਮ’ ਵਿਸ਼ੇ ’ਤੇ ਕਰਵਾਇਆ ਗਿਆ।ਸੈਮੀਨਾਰ ’ਚ ਜ਼ਿਲ੍ਹਾ ਸਾਂਝ ਕੇਂਦਰ ਦੇ ਇੰਸਪੈਕਟਰ ਪਰਮਜੀਤ ਸਿੰਘ ਅਤੇ ਏ.ਐਸ.ਆਈ, ਮੈਡਮ ਪੂਨਮ ਸ਼ਰਮਾ ਨੇ ਸ਼ਿਰਕਤ ਕੀਤੀ।
              ਪ੍ਰੋਗਰਾਮ ਦਾ ਆਗਾਜ਼ ਪ੍ਰਿੰ: ਡਾ. ਸੁਰਿੰਦਰ ਕੌਰ ਨੇ ਆਏ ਮਹਿਮਾਨ ਪਰਮਜੀਤ ਸਿੰਘ ਨੂੰ ਫੱਲਾਂ ਦਾ ਗੁਲਦਸਤਾ ਭੇਟ ਕੀਤਾ ਅਤੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਸਾਈਬਰ ਕ੍ਰਾਈਮ ਤੋਂ ਸੁਚੇਤ ਹੋਣ ਲਈ ਪ੍ਰੇਰਿਤ ਕੀਤਾ।ਪੂਨਮ ਸ਼ਰਮਾ ਨੇ ਵਿਦਿਆਰਥਣਾਂ ਨੂੰ ਸਾਈਬਰ ਕ੍ਰਾਈਮ ਬਾਰੇ ਬੜੀ ਅਹਿਮ ਜਾਣਕਾਰੀ ਮੁਹੱਈਆ ਕਰਵਾਈ। ਉਨ੍ਹਾਂ ਇਸ ਕ੍ਰਾਈਮ ਦੇ ਵੱਖ ਵੱਖ ਪਹਿਲੂਆਂ ਅਤੇ ਇਨ੍ਹਾਂ ਨਾਲ ਨਜਿੱਠਣ ਦੇ ਢੰਗ ਤਰੀਕਿਆਂ ਬਾਰੇ ਵੀ ਦੱਸਿਆ ਅਤੇ ਕਿਹਾ ਕਿ ਪੰਜਾਬ ਪੁਲਿਸ ਹਮੇਸ਼ਾਂ ਹੀ ਲੋਕਾਂ ਦੀ ਮਦਦ ਲਈ ਤੱਤਪਰ ਰਹਿੰਦੀ ਹੈ।
               ਆਪਣੇ ਸੰਬੋਧਨ ’ਚ ਪਰਮਜੀਤ ਸਿੰਘ ਨੇ ਸਾਈਬਰ ਕ੍ਰਾਈਮ ਨੇ ਨਾਲ ਨਾਲ ਵੁਮੈਨ ਹੈਲਪ ਡੈਸਕ ਦੀ ਜਾਣਕਾਰੀ ਨੂੰ ਸਾਂਝੀ ਕਰਦਿਆਂ ਪੰਜਾਬ ਪੁਲਿਸ ਦੁਆਰਾ ਔਰਤਾਂ ਦੀ ਮਦਦ ਲਈ ਬਣਾਏ ਵੱਖ-ਵੱਖ ਸੈੱਲ, ਸੰਸਥਾਵਾਂ, ਸ਼ਕਤੀ ਐਪ ਅਤੇ ਹੈਲਪ ਲਾਈਨ ਨੰਬਰਾਂ ਬਾਰੇ ਜਾਣੂ ਕਰਵਾਇਆ।ਕਾਲਜ ਵਿਦਿਆਰਥਣਾਂ ਨੇ ਇਸ ਸੈਮੀਨਾਰ ’ਚ ਹਿੱਸਾ ਲੈਂਦਿਆਂ ਆਪਣੇ ਕਈ ਪ੍ਰਸ਼ਨ ਵੀ ਉਠਾਏ, ਜਿਨ੍ਹਾਂ ਦੇ ਯੋਗ ਉਤਰ ਅਤੇ ਹੱਲ ਕਰਨ ਦਾ ਪੁਲਿਸ ਵਿਭਾਗ ਵੱਲੋਂ ਭਰੋਸਾ ਦਿਵਾਇਆ ਗਿਆ।
ਇਸ ਮੌਕੇ ਕਾਲਜ ਦੇ ਸਮੂਹ ਅਧਿਆਪਕ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।

Check Also

ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …