ਅੰਮ੍ਰਿਤਸਰ, 15 ਦਸੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਿਖੇ ਪ੍ਰੋਫੈਸਰ ਪਰਗਟ ਸਿੰਘ ਦੁਆਰਾ ਸੰਪਾਦਤ ਪੁਸਤਕ ਅਵਤਾਰ ਸਿੰਘ ਬਿਲਿੰਗ
ਦਾ ਨਾਵਲ ਰਿਜ਼ਕ: ਆਵਾਸ ਪ੍ਰਵਾਸ ਦਾ ਸੰਵਾਦ ਦਾ ਰਲੀਜ਼ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸ਼ਮੂਲੀਅਤ ਕੀਤੀ। ਪੰਜਾਬੀ ਵਿਭਾਗ ਦੇ ਮੁਖੀ, ਡਾ. ਆਤਮ ਸਿੰਘ ਰੰਧਾਵਾ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆ’ ਕਿਹਾ ਤੇ ਪੁਸਤਕ ਬਾਰੇ ਦੱਸਿਆ ਇਸ ਪੁਸਤਕ ਵਿਚ ‘ਰਿਜ਼ਕ’ ਨਾਵਲ ਬਾਰੇ ਵਿਦਵਾਨਾਂ ਦੇ ਮਹੱਤਵਪੂਰਨ ਲੇਖ ਸ਼ਾਮਲ ਹਨ।
ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਮੁੱਢ ਤੋ ਹੀ ਵਿਦਵਤਾ ਦਾ ਕੇਦਰ ਰਿਹਾ ਹੈ।ਪੰਜਾਬ ਦੀ ਸਿਰਮੌਰ ਵਿਦਿਅਕ ਸੰਸਥਾ ਹੋਣ ਕਰਕੇ ਖ਼ਾਲਸਾ ਕਾਲਜ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਲਈ ਹਮੇਸ਼ਾਂ ਤਤਪਰ ਰਿਹਾ ਹੈ ਅਤੇ ਭਵਿੱਖ ਵਿਚ ਵੀ ਰਹੇਗਾ।ਇਸ ਪੁਸਤਕ ਦੀ ਮਹੱਤਤਾ ਬਾਰੇ ਬੋਲਦੇ ਹੋਏ ਕਿਹਾ ਕਿ ਰਿਜ਼ਕ ਨਾਵਲ ਪਿਛਲੇ 10 ਸਾਲਾਂ ਦੇ ਪੰਜਾਬੀ ਨਾਵਲਾਂ ਵਿਚੋ ਚੋਟੀ ਦੇ ਨਾਵਲਾਂ ਵਿਚ ਗਿਣਿਆ ਜਾ ਸਕਦਾ ਹੈ।ਉਨ੍ਹਾਂ ਪ੍ਰੋਫ਼ੈਸਰ ਪਰਗਟ ਸਿੰਘ ਨੂੰ ਇਸ ਪੁਸਤਕ ਲਈ ਮੁਬਾਰਕਬਾਦ ਦਿੱਤੀ। ਵਿਭਾਗ ਦੇ ਪ੍ਰੋਫ਼ੈਸਰ ਡਾ. ਭੁਪਿੰਦਰ ਸਿੰਘ ਨੇ ਇਸ ਨਾਵਲ ਦੇ ਪੰਜਾਬੀ ਨਾਵਲ ਦੇ ਇਤਿਹਾਸ ਵਿਚ ਮਹੱਤਵ ਬਾਰੇ ਚਾਨਣਾ ਪਾਇਆ। ਡਾ. ਹੀਰਾ ਸਿੰਘ ਨੇ ਪਰਵਾਸ ਤੇ ਪਰਵਾਸੀ ਸਾਹਿਤ ਦੀ ਮਹੱਤਤਾ ਬਾਰੇ ਬੋਲਦੇ ਹੋਏ ਇਸ ਪੁਸਤਕ ਨੂੰ ਪ੍ਰਵਾਸੀ ਮੁੱਦੇ ਪੇਸ਼ ਕਰਨ ਲਈ ਮਹੱਤਵਪੂਰਨ ਦੱਸਿਆ।
ਇਸ ਮੌਕੇ ਉਪਰੋਕਤ ਹਸਤੀਆਂ ਤੋਂ ਇਲਾਵਾ ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿੱਲੋ, ਡਾ. ਮਿਨੀ ਸਲਵਾਨ, ਸੁਖਦੇਵ ਸਿੰਘ (ਲਾਇਬਰੇਰੀਅਨ) ਅਤੇ ਵੱਖ-ਵੱਖ ਵਿਭਾਗਾਂ ਦੇ ਪ੍ਰੋਫ਼ੈਸਰਾਂ ਨੇ ਸ਼ਿਰਕਤ ਕੀਤੀ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media