Tuesday, October 13, 2026

ਵਿਨਰਜੀਤ ਸਿੰਘ ਗੋਲਡੀ ਨੇ ਪਾਰਟੀ ਵਰਕਰਾਂ ਨਾਲ ਕੀਤੀ ਪਲੇਠੀ ਮੀਟਿੰਗ

ਸੰਗਰੂਰ, 15 ਦਸੰਬਰ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਨੇ ਅੱਜ ਸੰਗਰੂਰ ਵਿਖੇ ਆਪਣੇ ਦਫਤਰ ਵਿਚ ਪਾਰਟੀ ਵਰਕਰਾਂ ਨਾਲ ਪਹਿਲੀ ਮੀਟਿੰਗ ਕੀਤੀ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸ਼਼੍ਰੋਮਣੀ ਅਕਾਲੀ ਦਲ ਤੇ ਬਸਪਾ ਵਲੋਂ ਸੰਗਰੂਰ ਵਿੱਚ ਜੋ ਉਮੀਦਵਾਰ ਐਲਾਨ ਕੀਤਾ ਗਿਆ ਉਹ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਦੀ ਸੰਗਰੂਰ ਤੋਂ ਜਿੱਤ ਯਕੀਨੀ ਹੈ ਇਨ੍ਹਾਂ ਦੇ ਮੁਕਾਬਲੇ ਦਾ ਕੋਈ ਵੀ ਉਮੀਦਵਾਰ ਚੋਣ ਮੈਦਾਨ ਵਿੱਚ ਹੀ ਨਹੀ ਹੈ।
                 ਵਿਨਰਜੀਤ ਸਿੰਘ ਗੋਲਡੀ ਨੇ ਮੀਟਿੰਗ ਵਿੱਚ ਪਹੁੰਚੇ ਪਾਰਟੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਚੋਣ ਨੂੰ ਆਪਣੀ ਚੋਣ ਸਮਝਣ।
              ਮੀਟਿੰਗ ਨੂੰ ਕੁਲਵੰਤ ਸਿੰਘ ਜੌਲੀਆਂ, ਰੁਪਿੰਦਰ ਸਿੰਘ ਰੰਧਾਵਾ (ਦੋਵੇਂ ਸਾਬਕਾ ਚੇਅਰਮੈਨ) ਜਥੇਦਾਰ ਹਰਦੇਵ ਸਿੰਘ ਕਾਲਾਝਾੜ, ਬਲਜੀਤ ਸਿੰਘ ਭਿੰਡਰਾਂ ਸਰਕਲ ਪ੍ਰਧਾਨ, ਜਗਤਾਰ ਸਿੰਘ ਜ਼ਿਲ੍ਹਾ ਜਨਰਲ ਸੈਕਟਰੀ ਬਹੁਜਨ ਸਮਾਜ ਪਾਰਟੀ, ਇਕਬਾਲਜੀਤ ਸਿੰਘ ਪੂਨੀਆਂ, ਬੀਬੀ ਪਰਮਜੀਤ ਕੌਰ ਵਿਰਕ, ਭਗਵੰਤ ਸਿੰਘ ਐਡਵੋਕੇਟ, ਚਿਤਵੰਤ ਸਿੰਘ ਹਨੀ ਮਾਨ, ਸਤਿਗੁਰ ਸਿੰਘ ਮਸਾਨੀ, ਤੇਜਿੰਦਰ ਸਿੰਘ ਸੰਘਰੇੜੀ, ਅਮਰੀਕ ਸਿੰਘ ਮੀਤ ਪ੍ਰਧਾਨ ਮੁਲਾਜ਼ਮ ਵਿੰਗ, ਕਰਨ ਸਿੰਘ ਜ਼ਿਲ੍ਹਾ ਪ੍ਰਧਾਨ ਐਸ.ਓ.ਆਈ, ਅਮਨ ਭਵਾਨੀਗੜ੍ਹ ਜ਼ੋਨ ਪ੍ਰਧਾਨ, ਨਿਰਮਲ ਸਿੰਘ ਭੜੋ ਸਾਬਕਾ ਐਸਜੀਪੀਸੀ ਮੈਂਬਰ, ਰਣਧੀਰ ਸਿੰਘ ਇੰਚਾਰਜ ਬਹੁਜਨ ਸਮਾਜ ਪਾਰਟੀ,ਜਥੇਦਾਰ ਸਵਰਨ ਸਿੰਘ ਗੰਗਾ ਸਿੰਘ ਵਾਲਾ,ਅਮਰੀਕ ਸਿੰਘ ਸਾਬਕਾ ਸਰਪੰਚ, ਸੁਖਜੀਤ ਸਿੰਘ ਫੱਗੂਵਾਲਾ ਇੰਚਾਰਜ਼ ਯੂਥ ਵਿੰਗ ਬਹੁਜਨ ਸਮਾਜ ਪਾਰਟੀ ਨੇ ਸੰਬੋਧਨ ਕੀਤਾ।
           ਇਸ ਮੌਕੇ ਹਨੀ ਗਰੇਵਾਲ ਸਾਬਕਾ ਬਲਾਕ ਪ੍ਰਧਾਨ, ਅਮਨ ਵਿਰਕ ਕਲੌਦੀ, ਸਰਜੀਤ ਸਿੰਘ ਸਾਰੋਂ ਸਰਕਲ ਪ੍ਰਧਾਨ, ਅਮਰਜੀਤ ਸਿੰਘ ਸੇਖੋਂ, ਨਛੱਤਰ ਸਿੰਘ ਭਵਾਨੀਗੜ੍ਹ ਅਤੇ ਗੱਗੀ ਸੰਘਰੇੜੀ ਆਦਿ ਹਾਜ਼ਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …