Thursday, May 29, 2025
Breaking News

ਚਾਰ ਨਸ਼ਾ ਤਸਕਰ ਗ੍ਰਿਫਤਾਰ, ਭੇਜੇ ਜੇਲ

PPN2011201412

ਜੰਡਿਆਲਾ ਗੁਰੂ, 20 ਨਵੰਬਰ (ਹਰਿੰਦਰਪਾਲ ਸਿੰਘ) – ਐਸ.ਐਸ.ਪੀ ਦਿਹਾਤੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਿਆ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਜੰਡਿਆਲਾ ਪੁਲਿਸ ਵਲੋਂ ਚਾਰ ਨਸ਼ਾ ਤਸਕਰ ਗ੍ਰਿਫਤਾਰ ਕਰਕੇ ਜੇਲ ਭੇਜੇ ਗਏ। ਏ.ਐਸ.ਆਈ ਧਨਇੰਦਰ ਸਿੰਘ ਨੇ ਦੋਸ਼ੀ ਗੁਰਵਿੰਦਰ ਸਿੰਘ ਉਰਫ ਗਿੰਦੀ ਪੁੱਤਰ ਗੁਰਬਖਸ਼ ਸਿੰਘ ਵਾਸੀ ਪਿੰਡ ਵਡਾਲੀ ਡੋਗਰਾ 140 ਨਸ਼ੀਲੇ ਕੈਪਸੂਲ ਸਮੇਤ, ਏ.ਐਸ.ਆਈ ਪ੍ਰਕਾਸ਼ ਸਿੰਘ ਨੇ ਦੋਸ਼ੀ ਜਗਰੂਪ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਮੁਹੱਲਾ ਪਟੇਲ ਨਗਰ ਤੋਂ 140 ਗ੍ਰਾਮ ਨਸ਼ੀਲਾ ਪਾਉਡਰ, ਏ.ਆਈ.ਈ ਹਰਜੀਤ ਸਿੰਘ ਨੇ ਰਾਹੁਲ ਉਰਫ ਦਾਨਾ ਪੁੱਤਰ ਚਰਨਜੀਤ ਸਿੰਘ ਨਜ਼ਦੀਕ ਸ਼ਹਿਦ ਉਧਮ ਸਿੰਘ ਚੋਂਕ ਕੋਲੋ 150 ਗ੍ਰਾਮ ਨਸ਼ੀਲਾ ਪਾਉਡਰ ਅਤੇ ਏ.ਐਸ.ਆਈ ਨਰਿੰਦਰ ਸਿੰਘ ਨੇ ਅਮਿਤ ਕੁਮਾਰ ਉਰਫ ਆਂਦੂ ਪੁੱਤਰ ਕੀਮਤੀ ਲਾਲ ਜੁਲਕਾ ਵਾਸੀ ਮੁਹੱਲਾ ਪਟੇਲ ਨਗਰ ਕੋਲੋ 130 ਗ੍ਰਾਮ ਨਸ਼ੀਲਾ ਪਾਉਡਰ ਬਰਾਮਦ ਕੀਤਾ। ਦੋਸ਼ੀਆ ਖਿਲਾਫ ਪਰਚਾ ਨੰਬਰ 336,337,338,339 ਅਧੀਨ ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …

Leave a Reply