Sunday, April 27, 2025

45ਵੇਂ ਅੰਤਰ ਕਾਲਜ ਅਥਲੈਟਿਕਸ ਮੁਕਾਬਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ਼ੁਰੂ

PPN2011201411

ਅੰਮ੍ਰਿਤਸਰ, 20 ਨਵੰਬਰ (ਰੋਮਿਤ ਸ਼ਰਮਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ 45ਵੇਂ ਇੰਟਰ ਕਾਲਜ ਅਥਲੈਟਿਕਸ ਮੁਕਾਬਲੇ ਅੱਜ ਇਥੇ ਸ਼ੁਰੂ ਹੋ ਗਏ ਜੋ 22 ਨਵੰਬਰ ਤੱਕ ਜਾਰੀ ਰਹਿਣਗੇ। ਇਨ੍ਹਾਂ ਖੇਡ ਮੁਕਾਬਲਿਆਂ ਵਿਚ 24 ਕਾਲਜਾਂ ਦੇ 500 ਦੇ ਲੱਗਪਗ ਖਿਡਾਰੀ ਹਿੱਸਾ ਲੈ ਰਹੇ ਹਨ। ਇਨ੍ਹਾਂ ਖੇਡਾਂ ਦਾ ਆਰੰਭ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸ਼ਰਨਜੀਤ ਸਿੰਘ ਢਿੱਲੋਂ ਨੇ ਝੰਡਾ ਲਹਿਰਾ ਕੇ ਤੇ ਮਾਰਚ ਪਾਸ ਵਿਚ ਸ਼ਾਮਲ ਖਿਡਾਰੀਆਂ ਤੋ ਸਲਾਮੀ ਲੈ ਕੇ ਕੀਤਾ ਤੇ ਕਿਹਾ ਕਿ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਜਦੋ ਤੋ ਯੂਨੀਵਰਸਿਟੀ ਹੋਂਦ ਵਿਚ ਆਈ ਉਸ ਸਮੇਂ ਤੋ ਹੀ ਇੰਟਰ ਕਾਲਜ ਖੇਡਾਂ ਦਾ ਅਗਾਜ ਹੋ ਗਿਆ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਦਿਆ ਦੇ ਨਾਲ ਨਾਲ ਖੇਡ ਖੇਤਰ ਵਿਚ ਵੀ ਜਾਣਿਆ ਪਛਾਣਿਆ ਨਾਮ ਹੈ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਵਿਚ ਆਉਦੇ ਕਾਲਜਾਂ ਦੇ ਖਿਡਾਰੀਆਂ ਨੂੰ ਖੇਡ ਖੇਤਰ ਵਿਚ ਹੋਰ ਵੀ ਚੰਗੀ ਕਾਰਗੁਜ਼ਾਰੀ ਵਿਖਾਉਣ ਲਈ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਵੱਲੋ ਉਨ੍ਹਾਂ ਨੂੰ ਹਰ ਇੱਕ ਪ੍ਰਕਾਰ ਦੇ ਬਣਦਾ ਮਾਨ ਸਨਮਾਨ ਤੇ ਹੱਕ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਯੂਨੀਵਰਸਿਟੀ ਵੱਲੋ ਕਰੋੜਾਂ ਰੁਪਏ ਦੀ ਰਾਸ਼ੀ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਉਪਰ ਖਰਚ ਕੀਤੀ ਜਾ ਗਈ ਹੈ ਤੇ ਹੁਣ ਵੀ ਕਰੋੜਾਂ ਰੁਪਏ ਦੇ ਫੰਡ ਖਿਡਾਰੀਆਂ ਲਈ ਰਾਖਵੇਂ ਰੱਖੇ ਗਏ ਹਨ। ਇਸ ਮੌਕੇ ਡਿਪਟੀ ਡਾਇਰੈਕਟਰ ਸਪੋਰਟਸ ਐਚ.ਐਸ. ਰੰਧਾਵਾ ਤੇ ਯੂਨੀਵਰਸਿਟੀ ਖੇਡ ਕਮੇਟੀ ਦੀ ਪ੍ਰਧਾਨ ਪ੍ਰਿੰਸੀਪਲ ਮੈਡਮ ਸੁਖਬੀਰ ਕੌਰ ਮਾਹਲ ਨੇ ਰਜਿਸਟਰਾਰ ਡਾ. ਸ਼ਰਨਜੀਤ ਸਿੰਘ ਢਿੱਲੋ ਨੂੰ ਫੁੱਲਾਂ ਦੇ ਗੁਲਦਸਤੇ ਦੇਦੇ ਹੋਏ ਜੀ ਆਇਆ ਆਖਿਆ ਤੇ ਤਿੰਨ ਦਿਨਾਂ ਇਨ੍ਹਾਂ ਖੇਡ ਮੁਕਾਬਲਿਆਂ ਦੀ ਪੂਰੀ ਜਾਣਕਾਰੀ ਦਿੱਤੀ।ਇਸ ਦੌਰਾਨ ਖਿਡਾਰੀਆਂ ਵੱਲੋਂ ਮਾਰਚ ਪਾਸ ਕੀਤਾ ਗਿਆ। ਇਸ ਮੌਕੇ ਅੰਤਰ ਰਾਸ਼ਟਰੀ ਅਥਲੈਟਿਕਸ ਖਿਡਾਰਨ ਨਵਜੀਤ ਕੌਰ ਢਿੱਲੋ ਨੇ ਖਿਡਾਰੀਆਂ ਨੂੰ ਨਸ਼ਾ ਰਹਿਤ ਪਰੰਪਰਾਵਾਂ ਅਨੁਕੂਲ ਖੇਡ ਸ਼ੈਲੀ ਦਾ ਪ੍ਰਦਰਸ਼ਨ ਕਰਨ ਦੀ ਸਹੁੰ ਚੁਕਾਈ। ਰਾਸ਼ਟਰੀ ਪੱਧਰ ਦੇ ਖਿਡਾਰੀਆਂ ਵੱਲੋ ਖੇਡ ਮਿਸ਼ਾਲ ਜਗ੍ਹਾ ਕੇ ਖੇਡ ਪ੍ਰਤੀ ਯੋਗਤਾ ਸ਼ੁਰੂ ਕਰਨ ਦਾ ਸੁਨੇਹਾ ਦਿੱਤਾ।

Check Also

ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply