Tuesday, August 25, 2026

ਬਾਇਓ ਮੈਡੀਕਲ ਵੇਸਟ ਇਕੱਠਾ ਕਰਨ ਲਈ ਬੂਥ ਪੱਧਰ `ਤੇ ਤਾਇਨਾਤ ਕੀਤੀਆਂ ਹੋਣਗੀਆਂ ਆਸ਼ਾ ਵਰਕਰ – ਸਿਵਲ ਸਰਜਨ

ਕਪੂਰਥਲਾ, 12 ਫਰਵਰੀ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੀ ਅਗਵਾਈ ਹੇਠ ਅੱਜ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਜਿਲ੍ਹੇ ਦੇ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਕੋਵਿਡ 19 ਬਾਇਓ ਮੈਡੀਕਲ ਵੇਸਟ ਨੂੰ ਸੁਚਾਰੂ ਢੰਗ ਨਾਲ ਨਿਪਟਾਰਾ ਕਰਨ ਦੇ ਮਨੋਰਥ ਨਾਲ ਜਿਲ੍ਹਾ ਕਪੂਰਥਲਾ ਅਧੀਨ ਪੈਂਦੇ ਸਾਰੇ ਬਲਾਕਾਂ ਦੇ ਨੋਡਲ ਅਫਸਰਾਂ ਤੇ, ਐਸ.ਐਮ.ਓ ਦੀ ਟ੍ਰੇਨਿੰਗ ਕਰਵਾਈ ਗਈ।
                ਨੋਡਲ ਅਫ਼ਸਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਆਸ਼ਾ ਵਰਕਰਾਂ ਨੂੰ ਬਲਾਕ ਪੱਧਰ `ਤੇ ਬਾਇਓ ਮੈਡੀਕਲ ਵੇਸਟ ਨੂੰ ਹੈਂਡਲ ਕਰਨ ਸਬੰਧੀ ਉਚਿਤ ਸਿਖਲਾਈ ਦਿੱਤੀ ਜਾ ਚੁੱਕੀ ਹੈ।ਸਾਰੀਆਂ ਆਸ਼ਾਂ ਵਰਕਰਾਂ ਨੂੰ ਬੂਥ ਪੱਧਰ `ਤੇ ਤਾਇਨਾਤ ਕੀਤਾ ਜਾਵੇਗਾ ਤਾਂ ਕਿ ਪੋਲਿੰਗ ਦੋਰਾਨ ਇਕੱਠੇ ਹੋਏ ਬਾਇਓ ਮੈਡੀਕਲ ਵੇਸਟ ਨੂੰ ਨਿਯਮਾਂ ਅਨੁਸਾਰ ਕੁਲੈਕਸ਼ਨ ਸੈਂਟਰਾਂ (ਨੇੜੇ ਦੀਆਂ ਪੀ.ਐਚ.ਸੀ ਤੇ ਸੀ.ਐਚ.ਸੀ ) `ਤੇ ਭੇਜਿਆ ਜਾ ਸਕੇ।ਇਸ ਸਭ ਕੰਮ ਦੀ ਨਿਗਰਾਨੀ ਬਲਾਕ ਪੱਧਰ ਦੇ ਨੋਡਲ ਅਫ਼ਸਰ ਵਲੋਂ ਕੀਤੀ ਜਾਵੇਗੀ।ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਪੋਲਿੰਗ ਸਟੇਸ਼ਨਾਂ `ਤੇ ਦੋ ਕੂੜਾ ਦਾਨ ਰੱਖੇ ਜਾਣਗੇ।ਜਿਨ੍ਹਾਂ `ਚ ਪੀਲੇ ਅਤੇ ਲਾਲ ਰੰਗ ਦੇ ਪੋਲੀਥੀਨ ਦੇ ਲਿਫ਼ਾਫ਼ੇ ਲੱਗੇ ਹੋਣਗੇ।ਪੀਲੇ ਰੰਗ ਦੇ ਲਿਫ਼ਾਫ਼ੇ ਵਾਲੀ ਬਾਲਟੀ `ਚ ਪੀ.ਪੀ ਕਿੱਟ, ਐਨ 95 ਮਾਸਕ, ਸਰਜੀਕਲ ਫੇਸ ਮਾਸਕ, ਟਿਸ਼ੂ ਪੇਪਰ ਅਤੇ ਲਾਲ ਰੰਗ ਦੇ ਲਿਫ਼ਾਫ਼ੇ ਵਾਲੀ ਬਾਲਟੀ ‘ਚ ਫੇਸ ਸ਼ੀਲਡ, ਸਿੰਗਲ ਯੂਜ਼ ਰਬੜ ਦੇ ਦਸਤਾਨੇ ਆਦਿ ਰੱਖੇ ਜਾਣ।ਉਨ੍ਹਾਂ ਸਾਰੇ ਨੋਡਲ ਅਫ਼ਸਰਾ ਨੂੰ ਹਦਾਇਤ ਕੀਤੀ ਕਿ ਇਸ ਕੰਮ ‘ਚ ਕਿਸੇ ਤਰ੍ਹਾਂ ਦੀ ਵੀ ਲਾਪਰਵਾਹੀ ਨਾ ਵਰਤੀ ਜਾਵੇ।
                 ਇਸ ਮੌਕੇ ਡੀ.ਆਈ.ਓ ਡਾ. ਰਣਦੀਪ ਸਿੰਘ, ਡੀ.ਐਮ.ਸੀ ਡਾ. ਸਾਰਿਕਾ ਦੁੱਗਲ, ਜਿਲ੍ਹਾ ਸਿਹਤ ਅਫ਼ਸਰ ਡਾ. ਕੁਲਜੀਤ ਸਿੰਘ, ਤਰੁਨ ਕਲਸੀ ਤੇ ਸਾਰੇ ਨੋਡਲ ਅਫ਼ਸਰ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …