ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਪਾਉਣ ਦਾ ਕੰਮ ਸਾਂਤਮਈ ਢੰਗ ਨਾਲ ਪੂਰਾ ਹੋਣ ‘ਤੇ
ਜਿਲ੍ਹਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਸਾਰੇ ਜਿਲ੍ਹਾ ਵਾਸੀਆਂ ਦਾ ਧੰਨਵਾਦ ਕੀਤਾ ਹੈ।ਖਹਿਰਾ ਨੇ ਕਿਹਾ ਕਿ ਭਾਵੇਂ ਉਨਾਂ ਵਲੋਂ ਅਮਨ ਅਮਾਨ ਨਾਲ ਚੋਣਾਂ ਕਰਵਾਉਣ ਲਈ ਹਰ ਤਰਾਂ ਦੀ ਤਿਆਰੀ ਕੀਤੀ ਜਾਂਦੀ ਹੈ, ਪਰ ਇਹ ਸਾਡੀਆਂ ਕੋਸ਼ਿਸ਼ਾਂ ਤਾਂ ਹੀ ਸਫਲ ਹਨ, ਜੇਕਰ ਲੋਕ ਇਸ ਤਿਉਹਾਰ ਨੂੰ ਸਾਂਤੀ ਨਾਲ ਮਨਾਉਂਦੇ ਹੋਏ ਆਪਣੀ ਵੋਟ ਦੀ ਸਹੀ ਵਰਤੋਂ ਕਰਨ।ਉਨਾਂ ਦੱਸਿਆ ਕਿ ਅੱਜ ਸਵੇਰੇ 40 ਦੇ ਕਰੀਬ ਬੂਥਾਂ ਉਤੇ ਵੋਟਿੰਗ ਮਸ਼ੀਨ ਨਾਲ ਲਗਾਏ ਵੀ ਵੀ ਪੈਟ ਵਿੱਚ ਤਕਨੀਕੀ ਖਰਾਬੀਆਂ ਆਈਆਂ ਸਨ, ਜਿਸ ਕਾਰਨ ਥੋੜਾ ਸਮਾਂ ਇੰਨਾ ਬੂਥਾਂ ‘ਤੇ ਵੋਟਾਂ ਪਾਉਣ ਦਾ ਕੰਮ ਰੁਕਿਆ, ਪਰ ਅਧਿਕਾਰੀਆਂ ਵਲੋਂ ਇੰਨਾਂ ਮਸ਼ੀਨਾਂ ਨੂੰ ਬਦਲ ਕੇ ਤਰੁੰਤ ਵੋਟਾਂ ਸ਼ੁਰੂ ਕਰਵਾ ਦਿੱਤੀਅ ਗਈਆਂ। ਗੁਰਪ੍ਰੀਤ ਖਹਿਰਾ ਨੇ ਵੋਟਾਂ ਪਵਾਉਣ ਦੇ ਕੰਮ ਵਿਚ ਲੱਗੇ 15000 ਤੋਂ ਵੱਧ ਕਰਮਚਾਰੀਆਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਨਾ ਸਦਕਾ ਸਾਰੇ ਪ੍ਰਬੰਧ ਪੂਰੇ ਹੋਏ।ਉਨਾਂ ਦੱਸਿਆ ਕਿ ਜਿਥੇ ਬਹੁਤੇ ਕਰਮਚਾਰੀਆਂ ਨੇ ਅਜ ਬੂਥਾਂ ‘ਤੇ ਜਾ ਕੇ ਵੋਟਾਂ ਪਵਾਈਆਂ, ਉਥੇ ਕੁੱਝ ਅਜਿਹੇ ਕਰਮਚਾਰੀ ਵੀ ਡਿਊਟੀ ਵਿੱਚ ਰਹੇ, ਜੋ ਕਿ ਦਿਨ-ਰਾਤ ਦੀਆਂ ਸ਼ਿਫਟਾਂ ਵਿਚ ਪੂਰੇ ਪ੍ਰਬੰਧ ਨੇਪਰੇ ਚਾੜਨ ਲਈ ਡਟੇ ਰਹੇ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media