Thursday, October 15, 2026

ਏ.ਡੀ.ਸੀ.ਪੀ ਟਰੈਫਿਕ ਵਲੋਂ ਬੀ.ਆਰ.ਟੀ.ਐਸ ਪ੍ਰੋਜੈਕਟ ਦੇ ਜਨਰਲ ਮੈਨੇਜਰ ਨਾਲ ਮੀਟਿੰਗ

ਅੰਮ੍ਰਿਤਸਰ, 27 ਫਰਵਰੀ (ਸੁਖਬੀਰ ਸਿੰਘ) – ਏ.ਡੀ.ਸੀ.ਪੀ ਟਰੈਫਿਕ ਅੰਮ੍ਰਿਤਸਰ ਹਰਵਿੰਦਰ ਸਿੰਘ ਪੀ.ਪੀ.ਐਸ ਅਤੇ ਏ.ਸੀ.ਪੀ ਟਰੈਫਿਕ ਅੰਮ੍ਰਿਤਸਰ ਦਿਲਬਾਗ ਸਿੰਘ ਪੀ.ਪੀ.ਐਸ ਦੀ ਅਗਵਾਈ ਹੇਠ ਬੀ.ਆਰ.ਟੀ.ਐਸ (ਬੱਸ ਰੈਪਿਡ ਟਰਾਂਜ਼ਿਟ ਸਿਸਟਮ) ਪ੍ਰੋਜੈਕਟ ਦੇ ਜਨਰਲ ਮੈਨੇਜਰ ਭੁਪਿੰਦਰ ਸਿੰਘ ਨਾਲ ਦਫ਼਼ਤਰ ਏ.ਡੀ.ਸੀ.ਪੀ ਟਰੈਫਿ਼ਕ ਅੰਮ੍ਰਿਤਸਰ ਵਿਖੇ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਵਿਚਾਰ ਵਟਾਦਰਾਂ ਕੀਤਾ ਕਿ ਮੈਟਰੋ-ਬੱਸਾਂ ਦੇ ਚਾਲਕ ਬੱਸ ਚਲਾਉਂਦੇ ਸਮੇ ਮੋਬਾਇਲ ਫੋਨ ਦਾ ਇਸਤਮਾਲ ਨਾ ਕਰਨ ਅਤੇ ਚੌਕਾਂ ‘ਚ ਲੱਗੇ ਟਰੈਫਿਕ ਸੀਗਨਲਾਂ ਦੀ ਪਾਲਣਾ ਕਰਨ ਅਤੇ ਖ਼ਾਸ ਕਰਕੇ ਚੌਕ ਲੰਘਦੇ ਸਮੇਂ ਬੱਸ ਦੀ ਸਪੀਡ ਧੀਮੀ ਕੀਤੀ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।
                  ਉਨਾਂ ਕਿਹਾ ਕਿ ਬੀ.ਆਰ.ਟੀ.ਐਸ ਪ੍ਰੋਜੈਕਟ ਪਬਲਿਕ ਦੀ ਸਹੂਲਤ ਲਈ ਬਣਾਇਆ ਗਿਆ ਹੈ।ਇ ਲਈ ਬਣਾਈ ਗਈ ਵਿਸ਼ੇਸ਼ ਲੇਨ ਵਿੱਚ ਸਿਰਫ਼ ਮੈਟਰੋ ਬੱਸਾਂ ਹੀ ਚੱਲ ਸਕਦੀਆਂ ਹਨ ਤੇ ਇਹਨਾਂ ਬੱਸਾਂ ਦੀ ਐਵਰਜ਼ ਸਰਵਿਸ ਕਰੀਬ 2 ਮਿੰਟ ਦੀ ਹੈ।ਜਿਸ ਕਰਕੇ ਮੈਟਰੋ-ਬੱਸਾਂ ਦੇ ਆਉਣ-ਜਾਣ ਕਰਕੇ ਮੈਟੋ ਲੇਨ ਕਾਫ਼ੀ ਵਿਅੱਸਥ ਰਹਿੰਦੀ ਹੈ।ਇਸ ਪ੍ਰੋਜੈਕਟ ਵਿੱਚ ਪਬਲਿਕ ਵਹੀਕਲ ਆ ਜਾਂਦੇ ਹਨ, ਜਿਸ ਕਾਰਨ ਮੈਟਰੋ ਬੱਸਾਂ ਦੀ ਸਰਵਿਸ ਪ੍ਰਭਾਵਿਤ ਹੁੰਦੀ ਹੈ।
                  ਇਸ ਲਈ ਕਮਿਸ਼ਨਰੇਟ ਟਰੈਫਿਕ ਪੁਲਿਸ ਅੰਮ੍ਰਿਤਸਰ ਵਲੋਂ ਆਮ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਵਾਹਣ ਬੀ.ਆਰ.ਟੀ.ਸੀ ਪ੍ਰੋਜੈਕਟ ਦੀ ਲੇਨ ਵਿੱਚ ਨਾ ਚਲਾਉਣ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …