ਅੰਮ੍ਰਿਤਸਰ, 27 ਫਰਵਰੀ (ਜਗਦੀਪ ਸਿੰਘ) – ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲ ਰੋਡ ਵਿਖੇ ਨਹਿਰੂ ਯੁਵਾ ਕੇਂਦਰ ਸੰਗਠਨ ਦੇ
ਸਹਿਯੋਗ ਨਾਲ ‘ਕੈਰੀਅਰ ਗਾਇਡੈਂਸ’ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿਚ ਵਿਦਿਆਰਥੀਆਂ ਨੂੰ ਵੱਖ-ਵੱਖ ਕਿੱਤਿਆਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਨਣ ਲਈ ਪ੍ਰੇਰਿਤ ਕੀਤਾ ਗਿਆ।ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ), ਅੰਮ੍ਰਿਤਸਰ ਜੁਗਰਾਜਸਿੰਘ, ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ, ਪ੍ਰਿੰਸੀਪਲ ਸੈਂਸਰਾ ਸ੍ਰੀਸਤੀ ਸ਼ਕੁਮਾਰ, ਡਿਪਟੀ ਡਾਇਰੈਕਟਰ ਰੋਜ਼ਗਾਰ (ਡੀ.ਬੀ.ਈ.ਈ) ਵਿਕਰਮ ਸਿੰਘ, ਪੰਜਾਬ ਨੈਸ਼ਨਲ ਬੈਂਕ ਦੇ ਮੇਨੇਜਰ ਖੁਸ਼ਪਾਲ ਸਿੰਘ, ਅੇਡਵੋਕੇਟ ਰਾਜੀਵ ਮਦਾਨ, ਡਾ. ਸੋਨਾਲੀ ਦੇਵਗਨ, ਜ਼ਿਲ੍ਹਾ ਇੰਚਾਰਜ਼ (ਕਿੱਤਾ ਅਗਵਾਈ), ਜਸਬੀਰ ਸਿੰਘ ਅਤੇ ਲੈਕਚਰਾਰ ਰਾਜਨੀਤੀ ਸ਼ਾਸਤਰ ਸ੍ਰੀਮਤੀ ਕੁਲਬੀਰ ਕੌਰ ਸਕੂਲ ਇੰਚਾਰਜ਼ ਕਿੱਤਾ ਅਗਵਾਈ ਹਾਜ਼ਰ ਸਨ।ਸੈਮੀਨਾਰ ਦੀ ਸ਼ੁਰੂਆਤ ਸ਼ਮਾ ਰੌਸ਼ਨ ਕਰਕੇ ਕੀਤੀ ਗਈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਜੁਗਰਾਜ ਸਿੰਘ ਨੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਨਣ, ਸਖਤ ਮੇਹਨਤ ਕਰਕੇ ਆਪਣੇ ਟੀਚੇ ‘ਤੇ ਕੇਂਦਰਿਤ ਰਹਿਣ ਦੀ ਅਗਵਾਈ ਦਿੱਤੀ।ਵਿਕਰਮ ਸਿੰਘ (ਡੀ.ਬੀ.ਈ.ਈ) ਨੇ ਵਿਦਿਆਰਥੀਆਂ ਨੂੰ ਸਕੂਲ਼ੀ ਪੜ੍ਹਾਈ ਤੋਂ ਬਾਅਦ ਅਲੱਗ-ਅਲੱਗ ਕਿਤਿਆਂ ਬਾਰੇ ਜਾਣਕਾਰੀ ਦਿੱਤੀ।
ਇਹ ਸੈਮੀਨਾਰ ਮੈਡਮ ਇਕਾਂਕਸ਼ਾ ਜਿਲ੍ਹਾ ਯੂਥ ਅਪਸਰ ਨਹਿਰੂ ਯੁਵਾ ਕੇਂਦਰ ਸੰਗਠਨ ਅਤੇ ਉਨ੍ਹਾਂ ਦੀ ਟੀਮ ਦੁਆਰਾ ਆਯੋਜਿਤ ਕੀਤਾ ਗਿਆ ਜਿਸ ਵਿਚ ਸਕੂਲ ਵਲੋਂ ਸਾਰੇ ਪ੍ਰਬੰਧ ਅਤੇ ਸੰਚਾਲਣ ਵਿਚ ਲੈਕਚਰਾਰ ਸ੍ਰੀਮਤੀ ਕੁਲਬੀਰ ਕੌਰ ਇੰਚਾਰਜ਼ ਕਿੱਤਾ ਅਗਵਾਈ, ਸ੍ਰੀਮਤੀ ਪੁਨੀਤਕੌਰ ਅਤੇ ਸ੍ਰੀਮਤੀ ਹਿਨਾਂ ਨੇ ਪੂਰਨ ਸਹਿਯੋਗ ਦਿੱਤਾ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media