Wednesday, March 4, 2026

ਡਾਕਟਰ ਅੰਬੇਡਕਰ ਸਭਾ ਨੇ ਵਿਧਾਇਕ ਅਮਨ ਅਰੋੜਾ ਨੂੰ ਜਿੱਤ ਦੀ ਦਿੱਤੀ ਮੁਬਾਰਕਬਾਦ

ਸੰਗਰੂਰ, 19 ਮਾਰਚ (ਜਗਸੀਰ ਲੌਂਗੋਵਾਲ ) – ਡਾਕਟਰ ਅੰਬੇਡਕਰ ਸਭਾ ਰਜਿ: ਪੰਜਾਬ ਦੇ ਆਗੂ ਹਲਕਾ ਸੁਨਾਮ ਦੇ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤਣ ਵਾਲੇ ਵਿਧਾਇਕ ਅਮਨ ਅਰੋੜਾ ਨੂੰ ਮੁਬਾਰਕਬਾਦ ਤੇ ਸਨਮਾਨ ਦੇਣ ਲਈ ਉਨ੍ਹਾਂ ਦੇ ਗ੍ਰਹਿ ਪਹੁੰਚੇ।ਅਮਨ ਅਰੋੜਾ ਵਲੋਂ ਅੰਬੇਦਕਰ ਸਭਾ ਦੇ ਸਮੂਹ ਮੈਂਬਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜਿਸ ਆਸ ਉਮੀਦ ਨਾਲ ਹਲਕੇ ਦੇ ਵੋਟਰਾਂ ਨੇ ਉਨਾਂ ਨੂੰ ਇਨ੍ਹਾਂ ਵੱਡਾ ਮਾਣ ਦਿੱਤਾ ਹੈ, ਉਹ ਉਨ੍ਹਾਂ ਦੀਆਂ ਆਸਾਂ-ਉਮੀਦਾਂ ‘ਤੇ ਪੂਰਾ ਉਤਰਨ ਦਾ ਯਤਨ ਕਰਨਗੇ ਅਤੇ ਆਪ ਸਰਕਾਰ ਸੁਨਾਮ ਸਮੇਤ ਪੂਰੇ ਪੰਜਾਬ ਦਾ ਸ਼ਾਾਨਦਾਰ ਵਿਕਾਸ ਕਰੇਗੀ।
                    ਇਸ ਮੌਕੇ ਪ੍ਰਧਾਨ ਹਰਜਸ ਸਿੰਘ ਖਡਿਆਲ, ਭੋਲਾ ਸਿੰਘ ਸੰਗਰਾਮੀ, ਪ੍ਰਿੰਸੀਪਲ ਗੁਰਮੇਲ ਸਿੰਘ, ਜਿਲ੍ਹੇਦਾਰ ਬਲਵਿੰਦਰ ਸਿੰਘ, ਹਰਵਿੰਦਰ ਸਿੰਘ ਪੰਪਨ, ਸੋਹਣ ਸਿੰਘ ਸੋਨੀ ਅਤੇ ਮਨਪ੍ਰੀਤ ਕੌਰ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …