Sunday, December 22, 2024

ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਸ੍ਰੀ ਜੇਤਲੀ ਦਾ ਹੋਵੇਗਾ ਸ਼ਾਨਦਾਰ ਸਵਾਗਤ

ਅਕਾਲੀ ਭਾਜਪਾ ਨੇਤਾ ਤੇ ਵਰਕਰ ਹੋਏ ਪੱਬਾਂ ਭਾਰ

PPN170303

ਅੰਮ੍ਰਿਤਸਰ, 17 ਮਾਰਚ ( ਨਰਿੰਦਰਪਾਲ ਸਿੰਘ)-ਅੰਮ੍ਰਿਤਸਰ ਲੋਕ ਸਭਾ ਸੀਟ ਲਈ ਭਾਜਪਾ ਦੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਟਿਕਟ ਮਿਲਣ ਤੋਂ ਬਾਅਦ ਪਹਿਲੀ ਵਾਰ ਮੰਗਲਵਾਰ ਦੀ ਸਵੇਰ ਗੁਰੂ ਨਗਰੀ ਵਿੱਚ ਦਸਤਕ ਦੇਣਗੇ। ਉਨ੍ਹਾਂ ਦੀ ਆਮਦ ਨੂੰ ਲੈ ਕੇ ਜਿਲ੍ਹੇ ਭਰ ਦੇ ਭਾਜਪਾ ਆਗੂ ਤੇ ਵਰਕਰਾਂ ਦੇ ਨਾਲ-ਨਾਲ ਅਕਾਲੀ ਦਲ ਦੀ ਸ਼ਹਿਰੀ ਤੇ ਦਿਹਾਤੀ ਇਕਾਈ ਪੱਬਾਂ ਭਾਰ ਹੋਈ ਪਈ ਹੈ ।ਅਕਾਲੀ-ਭਾਜਪਾ ਗਠਜੋੜ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਕਚਹਿਰੀ ਚੌਕ ਵਿਖੇ ਅਰੁਣ ਜੇਤਲੀ ਨੂੰ ਜੀ ਆਇਆਂ ਕਹਿਣ ਲਈ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਆਪਣੇ ਵਰਕਰਾਂ ਸਮੇਤ ਕਚਿਹਰੀ ਚੌਕ ਇਕੱਠੇ ਹੋਣਗੇ, ਜਦਕਿ ਸਥਾਨਕ ਧਰਮ ਸਿੰਘ ਮਾਰਕੀਟ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੀਕ ਹਲਕਾ ਦੱਖਣੀ ਦੇ ਵਿਧਾਇਕ ਤੇ ਚੀਫ ਪਾਰਲੀਮਾਨੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਤਿਆਰ ਹਨ।ਰਾਜਾਸਾਂਸੀ ਏਅਰਪੋਰਟ ਤੋਂ ਟੀ ਪੁਆਇੰਟ ਤੀਕ ਵਿਧਾਨ ਸਭਾ ਹਲਕਾ ਰਾਜਾਸਾਂਸੀ, ਹੋਟਲ ਰੈਡੀਸਨ ਬਲਿਊ ਤੋਂ ਬ੍ਰਦਰਜ਼ ਰਿਜੋਰਟ ਤੀਕ ਵਿਧਾਨ ਸਭਾ ਹਲਕਾ ਅਜਨਾਲਾ,  ਪਿੰਡ ਕੰਬੋਅ ਤੋਂ ਮੀਰਾਂਕੋਟ ਤੀਕ ਹਲਕਾ ਅਟਾਰੀ, ਹਰਤੇਜ ਹਸਪਤਾਲ ਹਲਕਾ ਪੱਛਮੀ, ਕਚਿਹਰੀ ਚੌਕ ਹਲਕਾ ਮਜੀਠਾ, ਸਰਕਟ ਹਾਊਸ ਹਲਕਾ ਪੂਰਬੀ, ਨਾਵਲਟੀ ਚੌਕ ਤੋਂ ਕਰਿਸਟਲ ਚੌਕ ਤੀਕ ਹਲਕਾ ਉਤਰੀ, ਭੰਡਾਰੀ ਪੁਲ ‘ਤੇ ਅਕਾਲੀ ਜਥਾ ਸ਼ਹਿਰੀ, ਹਾਲ ਗੇਟ ਤੋਂ ਗੋਲ ਹੱਟੀ ਚੌਕ ‘ਤ ਹਲਕਾ ਕੇਂਦਰੀ, ਨਗਰ ਨਿਗਮ ਦਫਤਰ ਟਾਊਨ ਹਾਲ ਵਿਖੇ ਨਗਰ ਨਿਗਮ ਦੇ ਮੇਅਰ ਤੇ ਸਮੂਹ ਕੌਂਸਲਰ ਸ੍ਰੀ ਜੇਤਲੀ ਦਾ ਸਵਾਗਤ ਕਰਨਗੇ।ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਮੱਥਾ ਟੇਕਣ ਬਾਅਦ ਸ੍ਰੀ ਜੇਤਲੀ ਭਾਜਪਾ ਵਰਕਰਾਂ ਨਾਲ ਹਰਬੰਸ ਲਾਲ ਖੰਨਾ ਸਮਾਰਕ ਵਿਖੇ ਗੱਲਬਾਤ ਕਰਨਗੇ, ਜਦਕਿ ਪੱਤਰਕਾਰਾਂ ਨੂੰ ਸ਼ਾਮ 4-00 ਵਜੇ ਦਾ ਸਮਾਂ ਦਿੱਤਾ ਗਿਆ ਹੈ।ਅਕਾਲੀ ਦਲ ਤੇ ਭਾਜਪਾ ਦੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਦੇ ਨਾਲ ਹੀ ਸਭ ਦੀ ਨਜਰ ਰਹੇਗੀ ਕਿ ਕੀ ਸ੍ਰੀ ਅਰੁਣ ਜੇਤਲੀ ਦੀ ਚੋਣ ਫੇਰੀ ਦੌਰਾਨ ਉਨ੍ਹਾਂ ਦਾ ਸਿਆਸੀ ਚੇਲਾ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਨਾਲ ਤੁਰਦਾ ਹੈ ਜਾਂ ਨਹੀ।ਜਿਕਰਯੋਗ ਹੈ ਕਿ ਸ੍ਰੀ ਸਿੱਧੂ ਦੇ ਭਾਜਪਾ ਨਾਲ ਅੰਦਰੂਨੀ ਕਾਟੋਕਲੇਸ਼ ਤੇ ਅਕਾਲੀ ਦਲ ਨਾਲ ਪਏ ਵਖਰੇਵੇ ਦੇ ਬਾਅਦ ਹੀ ਭਾਜਪਾ ਹਾਈ ਕਮਾਨ ਨੇ ਸ੍ਰੀ ਜੇਤਲੀ ਨੂੰ ਅੰਮ੍ਰਿਤਸਰ ਦੀ ਲੋਕ ਸਭਾ ਸੀਟ ਲਈ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰਿਆ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply