ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਐਨ.ਸੀ.ਸੀ ਦਾ ਅਡਵੈਨਚਰ ਕੋਰਸ ਕੈਂਪ ਜੋ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ‘ਚ 01 ਤੋ 15 ਅਪ੍ਰੈਲ ਤੱਕ ਲੱਗਾ। ਜਿਸ
ਵਿੱਚ ਪਹਿਲੀ ਪੰਜਾਬ ਬਟਾਲੀਅਨ ਦੇ ਕੈਡਿਟ ਸ਼ਿਵਮ ਚੋਧਰੀ ਨੇ ਭਾਗ ਲੈ ਕੇ ਵਧੀਆ ਸਥਾਨ ਹਾਸਲ ਕਰਕੇ ਪਹਿਲੀ ਪੰਜਾਬ ਬਟਾਲੀਅਨ ਐਨ.ਸੀ.ਸੀ (ਲੜਕੇ) ਅੰਮ੍ਰਿਤਸਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਦਾ ਨਾਮ ਰੋਸ਼ਨ ਕੀਤਾ। ਅਹਿਮ ਪੁਜੀਸ਼ਨ ਹਾਸਲ ਕਰਨ ‘ਤੇ ਕਮਾਡਿੰਗ ਅਫਸਰ ਵੀ.ਕੇ ਪੁਧੀਰ ਸੈਨਾ ਮੈਡਲ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੋਕੇ ਐਡਮ ਅਫਸਰ ਕਰਨਲ ਆਰ.ਐਨ ਸਿਨਹਾ, ਸੂਬੇਦਾਰ ਗੁਰਪ੍ਰੀਤ ਸਿੰਘ, ਸੀ.ਐਚ.ਐਮ ਸਰਵਨ ਸਿੰਘ ਤੇ ਹਵਾਲਦਾਰ ਗੁਰਪਿਆਰ ਸਿੰਘ ਹਾਜ਼ਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media