Monday, December 23, 2024

ਜੰਡਿਆਲਾ ਪੁਲਿਸ ਸਟੇਸ਼ਨ ਪੁੱਜੀ ਚਰਚਿਤ ‘ਪਨੀਰ ਵਾਲੀ ਗੱਡੀ’

PPN3011201406
ਜੰਡਿਆਲਾ ਗੁਰ, 30 ਨਵੰਬਰ  (ਹਰਿੰਦਰਪਾਲ  ਸਿੰਘ) – ਬੀਤੇ ਕਾਫੀ ਸਮੇਂ ਤੋਂ ਚਰਚਿਤ  ‘ਪਨੀਰ ਵਾਲੀ ਗੱਡੀ’ ਆਖਿਰ ਅੱਜ ਜੰਡਿਆਲਾ ਪੁਲਿਸ ਦੇ ਹਵਾਲੇ ਕਰ ਹੀ ਦਿੱਤੀ ਗਈ।ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 10-00 ਵਜੇ ਜਦ ਮਹਿੰਦਰਾ ਗੱਡੀ ਨੰਬਰ ਪੀ.ਬੀ. 02 ਸੀ ਸੀ 6147 ਨਗਰ ਕੋਂਸਲ ਦੇ ਸਾਹਮਣੇ ਵਾਲੀ ਗਲੀ ਵਿਚ ਆ ਕੇ ਖੜੀ ਹੋਈ ਤਾਂ ਅੰਮ੍ਰਿਤਪਾਲ ਸਿੰਘ ਅਤੇ ਸਿਮਰਤਪਾਲ ਸਿੰਘ ਨਾਮਕ ਨੋਜਵਾਨਾਂ ਨੇ ਗੱਡੀ ਨੂੰ ਕਾਬੂ ਕਰਕੇ ਪੁਲਿਸ ਚੋਂਕੀ ਹਵਾਲੇ ਕਰ ਦਿੱਤਾ।
ਚੋਂਕੀ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ 24 ਪੈਕੇਟ ਪਨੀਰ ਪ੍ਰਤੀ 7 ਕਿਲੋ ਦੇ ਹਿਸਾਬ ਨਾਲ ਕਰੀਬ 168 ਕਿਲੋ ਪਨੀਰ ਗੱਡੀ ਸਮੇਤ ਫੜਿਆ ਹੈ, ਜਿਸਦੀ ਮੁੱਢਲੀ ਜਾਂਚ ਪਿਛੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।ਮੋਕੇ ‘ਤੇ ਬਟਾਲੇ ਤੋਂ ‘ਪਨੀਰ ਦੀ ਫੈਕਟਰੀ’ ਦੇ ਮਾਲਿਕ ਵੀ ਪਹੁੰਚ ਚੁੱਕੇ ਸਨ।ਪਨੀਰ ਦੀ ਸਪਲਾਈ ਵਿਚ ਸ਼ਹਿਰ ਦੇ ਇੱਕ ਮਸ਼ਹੂਰ ਹਲਵਾਈ ਦਾ ਨਾਮ ਗੱਡੀ ਵਿਚ ਹੀ ਬੈਠੇ ਇਕ ਵਿਅੱਕਤੀ ਵਲੋਂ ਲਿਆ ਜਾ ਰਿਹਾ ਸੀ ਅਤੇ ਸ਼ਹਿਰ ਦੇ ਲਗਭਗ ਸਾਰੇ ਹਲਵਾਈ ਅਪਣੇ ਬੰਦਿਆਂ ਰਾਹੀਂ ਸਥਿਤੀ ਉਪੱਰ ਪੂਰੀ ਨਜ਼ਰ ਰੱਖ ਰਹੇ ਹਨ।
ਭਰੋਸੇਯੋਗ ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਪਨੀਰ ਦੀਆਂ ਗੱਡੀਆਂ 160 ਤੋਂ 180 ਰੁਪਏ ਕਿਲੋ ਪਨੀਰ  ਹਲਵਾਈਆਂ ਨੂੰ ਦਿੰਦੇ ਹਨ ਅਤੇ ਹਲਵਾਈ ਅੱਗੋਂ 300 ਰੁਪਏ ਦੇ ਕਰੀਬ ਵੇਚ ਰਹੇ ਹਨ।ਇਕ ਤਾਂ ਹਲਵਾਈ ਚੰਗੀ ਮੋਟੀ ਕਮਾਈ ਕਰ ਰਹੇ ਹਨ ਦੂਸਰੇ ਪਾਸੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।ਜਿਲ੍ਹਾ ਸਿਹਤ ਅਫਸਰ ਨਵਕਰਨ ਸਿੰਘ ਕਾਹਲੋ ਵਲੋਂ ਭੇਜੀ ਗਈ ਟੀਮ ਵਿੱਚ ਫੂਡ ਸੇਫਟੀ ਅਫਸਰ ਜੋਗਿੰਦਰ ਸਿੰਘ ਵਿਰਕ ਵਲੋਂ ਪਨੀਰ ਦੇ ਸੈਂਪਲ ਲੈ ਕੇ ਅਗਲੇਰੀ ਕਾਰਵਾਈ  ਲਈ ਰਿਪੋਰਟ ਭੇਜ ਦਿੱਤੀ ਹੈ।
ਇਥੇ ਇਹ ਦੱਸਣਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਸ਼ਹਿਰ ਵਿਚ ਚਰਚਾ ਸੀ ਕਿ ਨਕਲੀ ਪਨੀਰ ਦੀਆ 2-3 ਗੱਡੀਆਂ ਸ਼ਹਿਰ ਵਿਚ ਪਨੀਰ ਦੀ ਸਪਲਾਈ ਕਰਦੀਆਂ ਹਨ, ਪਰ ਉਹ ਕਦੀ ਵੀ ਇਕ ਜਗ੍ਹਾ ਉਪੱਰ ਗੱਡੀ ਨਹੀਂ ਖੜੀ ਕਰਦੇ।ਇਹ ਪਨੀਰ ਵਾਲੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ ਅਤੇ ਮੁੱਖ ਤੋਰ ਤੇ ਸ਼ਹਿਰ ਦੇ ਪ੍ਰਮੁੱਖ ਹਲਵਾਈ ਇਸ ਵਿਚ ਜਿੰਮੇਵਾਰ ਦੱਸੇ ਜਾਦੇ ਹਨ, ਜੋ ਕਿ ਇਸ ਪਨੀਰ ਨੂੰ ਖ੍ਰੀਦ ਕੇ ਦੋ ਗੁਣਾ ਕਮਾਈ ਕਰਦੇ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply