Sunday, December 22, 2024

ਖੋਹ ਦਾ ਡਰਾਮਾ ਰਚ ਕੇ ਰਕਮ ਹੜੱਪਣ ਵਾਲੇ ਤਿੰਨ ਦੋਸ਼ੀ ਪੈਸਿਆਂ ਸਮੇਤ ਗ੍ਰਿਫਤਾਰ

PPN0112201416
ਅੰਮ੍ਰਿਤਸਰ, 1 ਦਸੰਬਰ (ਸੁਖਬੀਰ ਸਿੰਘ) – ਥਾਣਾ ਸਿਵਲ ਲਾਇਨ ਦੀ ਪੁਲਸ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਕਬੀਰ ਪਾਰਕ ਮਾਰਕੀਟ ਵਿੱਚ ਪੈਸੇ ਵਿਆਜ ਤੇ ਦੇਣ ਦਾ ਕੰਮ ਕਰਦੇ ਆਰ.ਐਸ. ਇੰਟਰਪ੍ਰਾਈਜਿਜ ‘ਤੇ ਕੰਮ ਕਰਦੇ ਮੁਲਾਜ਼ਮਾਂ ਵਲੋਂ ਕੁਲੈਕਸ਼ਨ ਦੀ ਰਕਮ ਹੜੱਪਣ ਦੀ ਯੋਜਨਾ ਸz. ਜਤਿੰਦਰ ਸਿੰਘ ਔਲਖ ਆਈ.ਪੀ.ਐਸ. ਕਮਿਸ਼ਨਰ ਪੁਲਿਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਕੇਤਿਨ ਬਾਲੀ ਰਾਮ ਪਾਟਿਲ ਆਈ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ-2 ਦੀ ਅਗਵਾਈ ‘ਚ ਥਾਣਾ ਇੰਚਾਰਜ ਸੁਖਵਿੰਦਰ ਸਿੰਘ ਰੰਧਾਵਾ ਵਲੋਂ ਬੇਨਕਾਬ ਕਰ ਦਿੱਤੀ ਗਈ।ਸ੍ਰੀ ਕੇਤਨ ਪਾਟਿਲ ਨੇ ਦੱਸਿਆ ਕਿ ਸ਼ਹਿਰ ਵਿੱਚੋਂ ਕੁਲੈਕਸ਼ਨ ਕਰਨ ਲਈ ਆਰ.ਐਸ. ਇੰਟਰਪ੍ਰਾਈਜਿਜ ਨੇ ਜਸਪਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮਕਾਨ ਨੰ: 2252, ਗਲੀ ਨੰ: 9, ਸ਼ਰੀਫਪੁਰਾ ਅਤੇ ਅਮਨਦੀਪ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਮਕਾਨ ਨੰ: ਐਮ/4-1437 ਰੂਪ ਨਗਰ, ਗੇਟ ਹਕੀਮਾ, ਅੰਮ੍ਰਿਤਸਰ ਰੱਖੇ ਹਨ, ਜਿੰਨ੍ਹਾਂ ਪਾਸ ਉਗਰਾਹੀ ਕੀਤੇ ਕਰੀਬ 1,25,000 ਰੁਪਏ ਸਨ। ਤਿੰਨਾਂ ਨੇ ਰਲ ਕੇ ਇਹ ਰਕਮ ਹੜੱਪਣ ਲਈ ਕਹਾਣੀ ਬਣਾਈ ਕਿ ਬਾਬਾ ਈਸ਼ਰ ਸਿੰਘ ਸਕੂਲ ਡੀ ਬਲਾਕ ਰਣਜੀਤ ਐਵਨਿਊ ਕੋਲੋਂ 4 ਨੌਜਵਾਨ ਮੋਟਰ ਸਾਈਕਲ ਸਵਾਰਾਂ ਨੇ ਖੋਹ ਲਏ ਹਨ।ਉਨਾਂ ਕਿਹਾ ਕਿ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਮੁੱਖ ਅਫਸਰ ਤੇ ਏ.ਐਸ.ਆਈ. ਨਿਸ਼ਾਨ ਸਿੰਘ ਇੰਚਾਰਜ ਚੌਂਕੀ ਰਣਜੀਤ ਐਵਨਿਊ ਵਲੋਂ ਪੁਲਿਸ ਨੂੰ ਸ਼ਿਕਾਇਤ ਮਿਲਣ ‘ਤੇ ਮੁਕੱਦਮਾ ਦਰਜ਼ ਕਰਨ ਉਪਰੰਤ ਡੁੰਘਿਆਈ ਨਾਲ ਤਫਤੀਸ਼ ਕੀਤੀ ਗਈ ਤਾਂ ਉਕਤ ਤਿੰਨਾਂ ਦੋਸ਼ੀਆਂ ਨੇ ਮੰਨਿਆ ਕਿ ਉਕਤ ਪੈਸੇ ਉਨ੍ਹਾਂ ਨੇ ਹੀ ਅਮਿਤ ਕੁਮਾਰ ਉਰਫ ਬਿਕਰਮ ਉਰਫ ਗੋਲੂ ਵਾਸੀ ਲਹੌਰੀ ਗੇਟ, ਅੰਮ੍ਰਿਤਸਰ ਦੀ ਮਿਲੀਭੁਗਤ ਨਾਲ ਹੜੱਪੇ ਹਨ।ਇਸ ਰਕਮ ਵਿਚੋਂ 60,000/- ਰੁਪਏ ਉਕਤ ਤਿੰਨਾਂ ਦੋਸ਼ੀਆਂ ਪਾਸੋਂ ਬਰਾਮਦ ਕਰ ਲਏ ਗਏ ਹਨ ਅਤੇ ਇੱਕ ਦੋਸ਼ੀ ਅਮਿਤ ਕੁਮਾਰ ਉਰਫ ਬਿਕਰਮ ਉਰਫ ਗੋਲੂ ਵਾਸੀ ਲਹੌਰੀ ਗੇਟ ਅੰਮ੍ਰਿਤਸਰ ਨਾਮਜ਼ਦ ਹੋਇਆ ਹੈ, ਜੋ ਫਰਾਰ ਹੈ।ਥਾਣਾ ਇੰਚਾਰਜ ਸz. ਰੰਧਾਵਾ ਅਨੁਸਾਰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਉਪਰੰਤ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬਾਕੀ ਬਚੇ ਪੈਸੇ ਬਰਾਮਦ ਕੀਤੇ ਜਾਣਗੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply