ਅੰਮ੍ਰਿzਤਸਰ, 01 ਦਸੰਬਰ ( ਦੀਪ ਦਵਿੰਦਰ ਸਿੰਘ) – ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਸ੍ਰੀ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਵਿਰਸਾ ਵਿਹਾਰ ਦੇ ਵਿਸ਼ੇਸ਼ ਸਹਿਯੋਗ ਨਾਲ 12 ਵਾਂ ਨੈਸ਼ਨਲ ਥੀਏਟਰ ਫੈਸਟੀਵਲ 06-12-2014 ਤੋਂ 15-12-14 ਤੱਕ ਦਾ ਆਯੋਜਿਤ ਕੀਤਾ ਜਾ ਰਿਹਾ ਹੈ।ਇਸ 10 ਰੋਜ਼ਾ ਥੀਏਟਰ ਫੈਸਟੀਵਲ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਦੀਆਂ ਨਾਮਵਰ ਨਾਟ ਟੀਮਾਂ ਹਿੱਸਾ ਲੈਣਗੀਆਂ।
ਨੈਸ਼ਨਲ ਥੀਏਟਰ ਫੈਸਟੀਵਲ ਦਾ ਵੇਰਵਾ ਦਿੰਦਿਆਂ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਅਤੇ ਜਨ: ਸਕੱਤਰ ਜਗਦੀਸ਼ ਸਚਦੇਵਾ ਨੇ ਦੱਸਿਆ ਕਿ 06-12-14 ਨੂੰ ਪਹਿਲੇ ਦਿਨ ਮੰਚ-ਰੰਗਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਡਾ. ਸਵਰਾਜਬੀਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਤਸਵੀਰਾਂ’ ਖੇਡਿਆ ਜਾਵੇਗਾ।07-14-14 ਨੂੰ ਦੂਸਰੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਵੱਲੋਂ ਡਾ. ਜਸਪਾਲ ਕੌਰ ਦਿਓਲ ਦਾ ਨਿਰੇਦਸ਼ਤ ਕੀਤਾ ਨਾਟਕ ‘ਕਾਮਾ-ਗਾਟਾ ਮਾਰੂ 1914’ (ਇੱਕ ਜ਼ਖਮੀ ਪਰਵਾਜ) ਖੇਡਿਆ ਜਾਵੇਗਾ।08-12-14 ਨੂੰ ਤੀਸਰੇ ਦਿਨ ਅਦਾਕਾਰ ਮੰਚ ਮੋਹਾਲੀ ਵੱਲੋਂ ਡਾ. ਸਾਹਿਬ ਸਿੰਘ ਦਾ ਨਿਰਦੇਸ਼ਤ ਕੀਤਾ ਨਾਟਕ ‘ਇੱਕ ਹੋਰ ਗ਼ਦਰ’ ਖੇਡਿਆ ਜਾਵੇਗਾ।09-12-14-ਨੂੰ ਚੌਥੇ ਦਿਨ ਅਭਿਨਵ ਰੰਗਮੰਡਲ ਉਜੈਨ ਦੀ ਟੀਮ ਵੱਲੋਂ ਸ੍ਰੀ ਸ਼ਰਦ ਸ਼ਰਮਾ ਦਾ ਨਿਰਦੇਸ਼ਤ ਕੀਤਾ ਨਾਟਕ ‘ਕਰਨ ਭਰਮ’ ਖੇਡਿਆ ਜਾਵੇਗਾ।10-12-14 ਨੂੰ ਪੰਜਵੇਂ ਦਿਨ ਮੰਚ-ਰੰਗਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਕੋਰਟ ਮਾਰਸ਼ਲ’ ਖੇਡਿਆ ਜਾਵੇਗਾ।11-12-14 ਨੂੰ ਛੇਵੇਂ ਦਿਨ ਯੁਨੀਕੋਰਨ ਐਕਟਰਸ ਸਟੂਡੀਓ ਦਿੱਲੀ ਦੀ ਟੀਮ ਵੱਲੋਂ ਤ੍ਰਿਪੁਰਾਰੀ ਸ਼ਰਮਾ ਦਾ ਨਿਰਦੇਸ਼ਤ ਨਾਟਕ ‘ਮੇਅ ਬੀ ਦਿਸ ਸਮਰ’ ਖੇਡਿਆ ਜਾਵੇਗਾ।12-12-14- ਨੂੰ ਸਤਵੇਂ ਦਿਨ ਮੰਚ-ਰੰਗਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਨਾਟਕ ‘ਕਿਸ ਠੱਗ ਨੇ ਲੁੱਟਿਆ ਸ਼ਹਿਰ ਮੇਰਾ’ ਖੇਡਿਆ ਜਾਵੇਗਾ।13-12-14 ਨੂੰ ਅਠਵੇਂ ਦਿਨ ਕਲਾਸ਼ੇਤਰਾ ਮਨੀਪੁਰ ਦੀ ਟੀਮ ਵੱਲੋਂ ਕਨਹਈਆ ਲਾਲ ਦੀ ਨਿਰਦੇਸ਼ਨਾ ਹੇਠ ਨਾਟਕ ‘ਡਾਕ ਘਰ’ ਖੇਡਿਆ ਜਾਵੇਗਾ।14-12-14 ਨੂੰ ਨੌਵੇ ਦਿਨ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਨਾਟਕ ‘ਪੁਲ-ਸਿਰਾਤ’ ਖੇਡਿਆ ਜਾਵੇਗਾ।12 ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਆਖਰੀ ਦਿਨ ਮਿਤੀ 15-12-14 ਨੂੰ ਦਸਵੇਂ ਦਿਨ ਰੰਗਕਰਮੀ ਕੋਲਕਾਤਾ ਟੀਮ ਵੱਲੋਂ ਸ੍ਰੀਮਤੀ ਊਸ਼ਾ ਗਾਂਗੂਲੀ ਦੀ ਨਿਰਦੇਸ਼ਨਾ ਹੇਠ ‘ਹਮ ਮੁਖਤਾਰਾ’ ਖੇਡਿਆ ਜਾਵੇਗਾ।ਇਹ ਸਾਰੇ ਨਾਟਕ ਸ਼ਾਮ ਨੂੰ 6.00 ਵਜੇ ਵਿਰਸਾ ਵਿਹਾਰ ਦੇ ਸz. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਬਿਨ੍ਹਾਂ ਕਿਸੇ ਪਾਸ ਅਤੇ ਟਿਕਟ ਦੇ ਵਿਖਾਏ ਜਾਣਗੇ।