ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ ਬਿਊਰੋ) – 76ਵੇਂ ਸੁਤੰਤਰਤਾ ਦਿਵਸ ਦੇ ਜਸ਼ਨਾਂ ਦੀ ਸ਼ੁਰੂਆਤ ਵਜੋਂ ਡੋਗਰਾਈ ਬ੍ਰਿਗੇਡ ਦੀ ਅਟਾਰੀ ਬਟਾਲੀਅਨ, ਪੈਂਥਰ ਡਵੀਜ਼ਨ ਵਲੋਂ ਪੰਜਾਬ ਸਟੇਟ ਵਾਰ ਮੈਮੋਰੀਅਲ ਅੰਮ੍ਰਿਤਸਰ ਵਿਖੇ `ਲਾਈਵ ਬੈਂਡ ਕੰਸਰਟ` ਦਾ ਆਯੋਜਨ ਕੀਤਾ ਗਿਆ। ਲਾਈਵ ਬੈਂਡ ਕੰਸਰਟ ਭਾਰਤੀ ਫੌਜ ਦੇ ਬਹੁਤ ਹੀ ਸਜ਼ਾਏ ਹੋਏ ਬੈਂਡਾਂ ਦੁਆਰਾ ਪੇਸ਼ ਕੀਤਾ ਗਿਆ, ਜਿਸ ਨੇ ਥੀਮ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸਿੱਧ ਦੇਸ਼ ਭਗਤੀ ਅਤੇ ਪ੍ਰੇਰਣਾਦਾਇਕ ਗੀਤਾਂ ਦੀ ਧੁਨ ਵਜਾਉਂਦੇ ਹੋਏ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …